ਗਾਵਸਕਰ ਨੇ ਰੋਹਿਤ ਸ਼ਰਮਾ ਦੇ ਖਰਾਬ ਸ਼ਾਰਟ ’ਤੇ ਲਗਾਈ ਫਟਕਾਰ, ਦਿੱਤਾ ਇਹ ਬਿਆਨ

1/16/2021 2:32:21 PM

ਸਪੋਰਟਸ ਡੈਸਕ: ਬਿ੍ਰਸਬੇਨ ’ਚ ਆਸਟ੍ਰੇਲੀਆ ਦੇ ਖ਼ਿਲਾਫ਼ ਖੇਡੇ ਜਾ ਰਹੇ ਦੂਜੇ ਟੈਸਟ ਮੈਚ ’ਚ ਰੋਹਿਤ ਸ਼ਰਮਾ ਨੇ 44 ਦੌੜਾਂ ਬਣਾਈਆਂ ਅਤੇ ਖਰਾਬ ਸ਼ਾਰਟ ਖੇਡ ਕੇ ਨਾਥਨ ਲਿਓਨ ਕੀ ਦਾ ਸ਼ਿਕਾਰ ਬਣੇ। ਰੋਹਿਤ ਸ਼ਰਮਾ ਦੇ ਇਸ ਸ਼ਾਰਟ ਦੀ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਖ਼ੂਬ ਆਲੋਚਨਾ ਕਰ ਰਹੇ ਹਨ ਤਾਂ ਉੱਧਰ ਸਾਬਕਾ ਭਾਰਤੀ ਦਿੱਗਜ ਖਿਡਾਰੀ ਸੁਨੀਲ ਗਾਵਸਕਰ ਨੇ ਵੀ ਰੋਹਿਤ ਸ਼ਰਮਾ ਦੇ ਇਸ ਸ਼ਾਰਟ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਫਟਕਾਰ ਲਗਾਈ ਹੈ। ਰੋਹਿਤ ਸ਼ਰਮਾ ਦੇ ਇਸ ਸ਼ਾਰਟ ’ਤੇ ਸੁਨੀਲ ਗਾਵਸਕਰ ਨੇ ਕਿਹਾ ਕਿ ਇਹ ਬਹੁਤ ਹੀ ਖਰਾਬ ਸ਼ਾਰਟ ਹੈ। 
ਸੁਨੀਲ ਗਾਵਸਕਰ ਨੇ ਰੋਹਿਤ ਸ਼ਰਮਾ ਦੇ ਸ਼ਾਰਟ ’ਤੇ ਕਿਹਾ ਕਿ ਆਖਿਰ ਕਿਉਂ? ਕਿਉਂ? ਕਿਉਂ? ਇਹ ਇਕ ਵਿਸ਼ਵਾਸ ਤੋਂ ਪਰੇ ਸ਼ਾਰਟ ਹੈ। ਇਹ ਬੇਹੱਦ ਹੀ ਗੈਰ-ਜ਼ਿੰਮੇਦਾਰੀ ਵਾਲਾ ਸ਼ਾਰਟ ਹੈ। ਉੱਧਰ ਡੀਪ ਵਰਗ ਲੇਗ ’ਚ ਖਿਡਾਰੀ ਮੌਜੂਦ ਸਨ ਅਤੇ ਤੁਸੀਂ ਕੁਝ ਗੇਂਦ ਪਹਿਲਾਂ ਹੀ ਬਾਊਂਡਰੀ ਲਗਾਈ ਹੈ। ਫਿਰ ਅਜਿਹਾ ਸ਼ਾਰਟ ਖੇਡਣ ਦੀ ਲੋੜ ਕੀ ਸੀ। ਤੁਸੀਂ ਇਕ ਸੀਨੀਅਰ ਖਿਡਾਰੀ ਹੋ ਅਤੇ ਇਸ ਲਈ ਕੋਈ ਬਹਾਨਾ ਨਹੀਂ ਚੱਲੇਗਾ। ਇਕ ਬੇਲੋੜੀ ਵਿਕਟ ਬਿਲਕੁਲ ਬੇਲੋੜੀ ਵਿਕਟ। ਉਨ੍ਹਾਂ ਨੇ ਇਸ ਨੂੰ ਗਿਫਟ ਕਰ ਦਿੱਤਾ।
ਗੌਰਤਲੱਬ ਹੈ ਕਿ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ 369 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਲਈ ਭਾਰਤੀ ਟੀਮ ਨੂੰ ਆਸਟ੍ਰੇਲੀਆ ਗੇਂਦਬਾਜ਼ ਪੈਟ ਕਮਿੰਸ ਨੇ ਸ਼ੁਰੂਆਤੀ ਝਟਕਾ ਦਿੰਦੇ ਹੋਏ ਸ਼ੁਭਮਨ ਗਿਲ ਨੂੰ ਆਊਟ ਕੀਤਾ। ਸ਼ੁਭਮਨ 7 ਦੌੜਾਂ ਬਣਾ ਕੇ ਆਊਟ ਹੋਏ। ਉੱਧਰ ਰੋਹਿਤ ਸ਼ਰਮਾ ਨਾਥਨ ਲਿਓਨ ਦੀ ਗੇਂਦ ’ਤੇ 44 ਦੌੜਾਂ ਬਣਾ ਕੇ ਆਊਟ ਹੋ ਗਏ। ਕ੍ਰੀਜ ’ਤੇ ਬੱਲੇਬਾਜ਼ੀ ਲਈ ਭਾਰਤੀ ਕਪਤਾਨ ਅਜਿੰਕਯ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ¬ਕ੍ਰੀਜ ’ਤੇ ਹਨ। ਭਾਰਤ ਹੁਣ ਵੀ ਆਸਟ੍ਰੇਲੀਆ ਤੋਂ 307 ਦੌੜਾਂ ਪਿੱਛੇ ਹੈ। 


Aarti dhillon

Content Editor Aarti dhillon