ਗੌਤਮ ਗੰਭੀਰ ਦਾ ਵੱਡਾ ਬਿਆਨ, ਜੇਕਰ ਰੋਹਿਤ ਨੂੰ ਨਹੀਂ ਮਿਲਦੀ ਇਹ ਜ਼ਿੰਮੇਵਾਰੀ ਤਾਂ ਭਾਰਤ ਦਾ ਹੋਵੇਗਾ ਨੁਕਸਾਨ

Wednesday, Nov 11, 2020 - 01:13 PM (IST)

ਗੌਤਮ ਗੰਭੀਰ ਦਾ ਵੱਡਾ ਬਿਆਨ, ਜੇਕਰ ਰੋਹਿਤ ਨੂੰ ਨਹੀਂ ਮਿਲਦੀ ਇਹ ਜ਼ਿੰਮੇਵਾਰੀ ਤਾਂ ਭਾਰਤ ਦਾ ਹੋਵੇਗਾ ਨੁਕਸਾਨ

ਸਪੋਰਟਸ ਡੈਸਕ : ਕ੍ਰਿਕਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਅਤੇ ਇੰਗਲੈਂਡ ਦੇ ਮਾਈਕਲ ਵਾਨ ਨੇ ਰੋਹਿਤ ਸ਼ਰਮਾ ਨੂੰ ਭਾਰਤੀ ਟੀ20 ਟੀਮ ਦਾ ਕਪਤਾਨ ਬਣਾਏ ਜਾਣ ਦਾ ਸਮਰਥਨ ਕੀਤਾ ਹੈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੰਭੀਰ ਨੇ ਤਾਂ ਇੱਥੇ ਤੱਕ ਕਿਹਾ ਕਿ ਜੇਕਰ ਇਸ ਸਟਾਰ ਬੱਲੇਬਾਜ਼ ਨੂੰ ਇਹ ਭੂਮਿਕਾ ਨਹੀਂ ਸੌਂਪੀ ਗਈ ਤਾਂ ਇਹ 'ਸ਼ਰਮਨਾਕ' ਹੋਵੇਗਾ। ਰੋਹਿਤ ਦੀ ਅਗਵਾਈ ਵਿਚ ਮੁੰਬਈ ਇੰਡੀਅਨਜ਼ ਨੇ ਮੰਗਲਵਾਰ ਨੂੰ 5ਵਾਂ ਇੰਡੀਅਨ ਪ੍ਰੀਮੀਅਰ ਲੀਗ ਖ਼ਿਤਾਬ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿਚ ਅਰਧ ਸੈਂਕੜਾ ਜੜਨ ਦੇ ਇਲਾਵਾ ਆਪਣੀ ਕਪਤਾਨੀ ਨਾਲ ਵੀ ਸਭ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਉਹ ਫਿਲਹਾਲ ਸੀਮਤ ਓਵਰਾਂ ਦੇ ਪ੍ਰਾਰੂਪ ਵਿਚ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਉਪ ਕਪਤਾਨ ਹਨ।

ਇਹ ਵੀ ਪੜ੍ਹੋ : IPL 2020: ਮੁੰਬਈ ਦੀ ਜਿੱਤ ਉਪਰੰਤ ਮੈਦਾਨ 'ਚ ਆਈ ਨੀਤਾ ਅੰਬਾਨੀ , ਰੋਹਿਤ ਸ਼ਰਮਾ ਨੂੰ ਇੰਝ ਦਿੱਤੀ ਵਧਾਈ

ਗੰਭੀਰ ਨੇ ਇਕ ਸਪੋਰਟਸ ਵੈਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ, 'ਜੇਕਰ ਰੋਹਿਤ ਸ਼ਰਮਾ ਭਾਰਤੀ ਟੀਮ ਦੇ ਕਪਤਾਨ ਨਹੀਂ ਬਣਦੇ ਤਾਂ ਇਸ ਵਿਚ ਰੋਹਿਤ ਦਾ ਨਹੀਂ, ਸਗੋਂ ਭਾਰਤ ਦਾ ਨੁਕਸਾਨ ਹੈ।' ਗੰਭੀਰ ਨੇ ਕਿਹਾ, 'ਹਾਂ, ਇਕ ਕਪਤਾਨ ਓਨਾ ਹੀ ਚੰਗਾ ਹੁੰਦਾ ਹੈ ਜਿੰਨੀ ਚੰਗੀ ਉਸ ਦੀ ਟੀਮ ਹੁੰਦੀ ਹੈ ਅਤੇ ਮੈਂ ਇਸ ਤੋਂ ਪੂਰੀ ਤਰਾਂ ਸਹਿਮਦ ਹਾਂ ਪਰ ਕਪਤਾਨ ਨੂੰ ਪਰਖਣ ਦਾ ਪੈਮਾਨਾ ਕੀ ਹੈ ਕੌਣ ਚੰਗਾ ਹੈ ਅਤੇ ਕੌਣ ਨਹੀਂ? ਪੈਮਾਨਾ ਅਤੇ ਮਾਪਦੰਡ ਸਮਾਨ ਹੋਣੇ ਚਾਹੀਦੇ ਹਨ। ਰੋਹਿਤ ਨੇ ਆਪਣੀ ਟੀਮ ਨੂੰ 5 ਆਈ.ਪੀ.ਐਲ. ਖ਼ਿਤਾਬ ਦਿਵਾਏ ਹਨ।'

ਇਹ ਵੀ ਪੜ੍ਹੋ : ਧਨਤੇਰਸ ਤੋਂ ਪਹਿਲਾਂ ਲਗਾਤਾਰ ਡਿੱਗ ਰਹੀਆਂ ਹਨ ਸੋਨੇ ਦੀਆਂ ਕੀਮਤਾਂ, ਵੇਖੋ 10 ਗ੍ਰਾਮ ਸੋਨੇ ਦਾ ਭਾਅ

ਗੰਭੀਰ ਨੇ ਅੱਗੇ ਕਿਹਾ, 'ਜੇਕਰ ਕਪਤਾਨ ਬਨਣ ਦਾ ਬੇਂਚਮਾਰਕ ਉਨ੍ਹਾਂ ਦਾ ਰਿਕਾਰਡ ਹੈ, ਤਾਂ ਰੋਹਿਤ ਕੋਲ ਇਸ ਅਹੁਦੇ (ਕਪਤਾਨ) ਨੂੰ ਹਾਸਲ ਕਰਣ ਲਈ ਸਾਰੇ ਹਥਿਆਰ ਹਨ।' ਉਨ੍ਹਾਂ ਕਿਹਾ, 'ਅਸੀਂ ਕਹਿੰਦੇ ਰਹਿੰਦੇ ਹਾਂ ਕਿ ਮਹਿੰਦਰ ਸਿੰਘ ਧੋਨੀ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਹਨ, ਕਿਉਂ? ਕਿਉਂਕਿ ਉਨ੍ਹਾਂ ਨੇ 2 ਵਿਸ਼ਵ ਕੱਪ ਅਤੇ 2 ਆਈ.ਪੀ.ਐਲ. ਜਿੱਤੇ ਹਨ। ਰੋਹਿਤ ਨੇ 5 ਆਈ.ਪੀ.ਐਲ. ਖ਼ਿਤਾਬ ਜਿੱਤੇ ਹਨ, ਉਹ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਸਫ਼ਲ ਕਪਤਾਨ ਹਨ।' ਅੱਗੇ ਜਾ ਕੇ ਇਹ ਸ਼ਰਮ ਦੀ ਗੱਲ ਹੋਵੇਗੀ ਜੇਕਰ ਉਸ ਨੂੰ ਭਾਰਤ ਦੀ ਚਿੱਟੀ ਗੇਂਦ ਜਾਂ ਟੀ-20 ਕਪਤਾਨੀ ਨਹੀਂ ਮਿਲਦੀ, ਕਿਉਂਕਿ ਉਹ ਇਸ ਤੋਂ ਜ਼ਿਆਦਾ ਨਹੀਂ ਕਰ ਸਕਦੇ। ਉਹ ਸਿਰਫ਼ ਉਸ ਟੀਮ ਦੀ ਮਦਦ ਕਰ ਸਕਦਾ ਹੈ ਜਿਸ ਨੂੰ ਉਹ ਜਿੱਤ ਲਈ ਕਪਤਾਨੀ ਕਰਦਾ ਹੈ, ਇਸ ਲਈ ਜੇਕਰ ਉਹ ਭਾਰਤ ਦੇ ਨਿਯਮਤ ਚਿੱਟੀ ਗੇਂਦ ਦੇ ਕਪਤਾਨ ਨਹੀਂ ਬਣਦੇ ਹਨ ਤਾਂ ਇਹ ਉਨ੍ਹਾਂ ਦਾ ਨੁਕਸਾਨ ਹੋਵੇਗਾ।  

ਇਹ ਵੀ ਪੜ੍ਹੋ : ਬੂਟ ਸਾਫ਼ ਕਰਦੇ ਦਿਖੇ ਵਿਰਾਟ ਕੋਹਲੀ, ਅਨੁਸ਼ਕਾ ਨੇ ਸਾਂਝੀ ਕੀਤੀ ਤਸਵੀਰ

ਮੌਜੂਦਾ ਸਮੇਂ ਵਿਚ ਵਿਰਾਟ ਕੋਹਲੀ 3 ਫਾਰਮੈਟ ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ ਪਰ ਗੰਭੀਰ ਦਾ ਮੰਨਣਾ ਹੈ ਕਿ ਕਪਤਾਨੀ ਨੂੰ ਵੰਡ ਦੇਣਾ ਚਾਹੀਦਾ ਹੈ ਅਤੇ ਸੀਮਤ ਓਵਰਾਂ ਦੀ ਕਪਤਾਨੀ ਰੋਹਿਤ ਦੇ ਹੱਥਾਂ ਵਿਚ ਦੇ ਦੇਣੀ ਚਾਹੀਦੀ ਹੈ। ਗੰਭੀਰ ਨੇ ਕਿਹਾ, 'ਬੋਰਡ ਕਪਤਾਨੀ ਦੀ ਵੰਡ 'ਤੇ ਵੀ ਵਿਚਾਰ ਕਰ ਸਕਦਾ ਹੈ। ਰੋਹਿਤ ਨੇ ਚਿੱਟੀ ਗੇਂਦ ਵਾਲੇ ਕ੍ਰਿਕਟ ਵਿਚ ਵਿਖਾਇਆ ਹੈ ਕਿ ਉਨ੍ਹਾਂ ਦੀ ਅਤੇ ਵਿਰਾਟ ਦੀ ਕਪਤਾਨੀ ਵਿਚ ਕਿੰਨਾ ਵੱਡਾ ਅੰਤਰ ਹੈ। ਇਕ ਖਿਡਾਰੀ ਨੇ ਆਪਣੀ ਟੀਮ ਨੂੰ 5 ਖ਼ਿਤਾਬ ਤੱਕ ਪਹੁੰਚਾਇਆ, ਦੂਜਾ ਹੁਣ ਤੱਕ ਨਹੀਂ ਜਿੱਤਿਆ ਹੈ।' ਮੈਂ ਅਜਿਹਾ ਇਸ ਲਈ ਨਹੀਂ ਕਹਿ ਰਿਹਾ ਹਾਂ ਕਿਉਂਕਿ ਕੋਹਲੀ ਇਕ ਖ਼ਰਾਬ ਕਪਤਾਨ ਹਨ ਪਰ ਉਸ ਨੂੰ ਓਹੀ ਰੰਗ-ਮੰਚ ਮਿਲਿਆ ਹੈ ਜੋ ਰੋਹਿਤ ਕੋਲ ਹੈ, ਇਸ ਲਈ ਤੁਹਾਨੂੰ ਦੋਵਾਂ ਨੂੰ ਇਕ ਹੀ ਪੈਰਾਮੀਟਰ 'ਤੇ ਦੋਵਾਂ ਦਾ ਮੁਲਾਂਕਣ ਕਰਨਾ ਹੈ। ਦੋਵੇਂ ਲੰਬੇ ਸਮੇਂ ਤੱਕ ਆਈ.ਪੀ.ਐਲ. ਵਿਚ ਕਪਤਾਨ ਰਹੇ ਹਨ। ਮੈਨੂੰ ਲੱਗਦਾ ਹੈ ਕਿ ਰੋਹਿਤ ਇਕ ਨੇਤਾ ਦੇ ਰੂਪ ਵਿਚ ਖੜ੍ਹਾ ਹੈ।

ਇਹ ਵੀ ਪੜ੍ਹੋ : ਵਪਾਰੀਆਂ ਦਾ ਦੀਵਾਲੀ ਦਾ ਉਤਸ਼ਾਹ ਪਿਆ ਠੰਡਾ, ਰੋਕ ਲੱਗਣ ਕਾਰਨ ਮੁਫ਼ਤ 'ਚ ਪਟਾਕੇ ਵੰਡਣ ਦਾ ਐਲਾਨ


author

cherry

Content Editor

Related News