ਫਰਾਂਸ ਤੇ ਜਰਮਨੀ ਨੇ ਨੇਸ਼ਨਸ ਲੀਗ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤੇ
Wednesday, Oct 16, 2024 - 12:14 PM (IST)

ਬ੍ਰਸਲੇਜ਼– ਫਰਾਂਸ ਨੇ ਨੇਸ਼ਨਸ ਲੀਗ ਫੁੱਟਬਾਲ ਵਿਚ ਰੇਂਡੇਲ ਕੋਲੋ ਮੁਆਨੀ ਦੇ ਦੋ ਗੋਲਾਂ ਦੀ ਮਦਦ ਨਾਲ ਆਪਣਾ ਮੈਚ ਜਿੱਤ ਲਿਆ। ਉੱਥੇ ਹੀ, ਮਿਊਨਿਖ ਵਿਚ ਖੇਡੇ ਗਏ ਮੈਚ ਵਿਚ ਜਰਮਨੀ ਨੇ ਨੀਦਰਲੈਂਡ ਨੂੰ 1-0 ਨਾਲ ਹਰਾ ਦਿੱਤਾ।
ਜਰਮਨੀ ਦੇ ਜੈਮੀ ਲਿਊਲਿੰਗ ਦਾ ਦੂਜੇ ਮਿੰਟ ਵਿਚ ਕੀਤਾ ਗਿਆ ਗੋਲ ਵੀਡੀਓ ਰੀਵੀਓ ਤੋਂ ਬਾਅਦ ਖਾਰਿਜ ਹੋ ਗਿਆ ਪਰ ਉਸ ਨੇ 64ਵੇਂ ਮਿੰਟ ਵਿਚ ਗੋਲ ਕੀਤਾ।
ਹੋਰਨਾਂ ਮੈਚਾਂ ਵਿਚ ਇਟਲੀ ਨੇ ਇਜ਼ਰਾਈਲ ਨੂੰ 4-1 ਨਾਲ ਹਰਾਇਆ ਜਦਕਿ ਹੰਗਰੀ ਨੇ ਬੋਸਨੀਆ ਨੂੰ 2-0 ਨਾਲ ਹਰਾ ਦਿੱਤਾ। ਦੋ ਗਰੁੱਪ ਮੈਚ ਨਵੰਬਰ ਵਿਚ ਹੋਣਗੇ। ਫਰਾਂਸ, ਇਟਲੀ ਤੇ ਜਰਮਨੀ ਚੋਟੀ ’ਤੇ ਹਨ ਤੇ ਉਨ੍ਹਾਂ ਦੇ ਕੁਆਰਟਰ ਫਾਈਨਲ ਵਿਚ ਜਾਣ ਦੀ ਪ੍ਰਮੁੱਖ ਸੰਭਾਵਨਾ ਹੈ।