ਚੇਨਈ ''ਚ ਹੋਵੇਗਾ IPL ਦਾ ਫਾਈਨਲ, ਮੋਟੇਰਾ ''ਚ ਹੋਣਗੇ ਦੋ ਨਾਕਆਊਟ ਮੈਚ
Sunday, Mar 24, 2024 - 12:55 AM (IST)
ਨਵੀਂ ਦਿੱਲੀ — ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਮੁਤਾਬਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਫਾਈਨਲ ਸੰਭਾਵਤ ਤੌਰ 'ਤੇ 26 ਮਈ ਨੂੰ ਚੇਨਈ ਦੇ ਐੱਮ.ਏ.ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਪਤਾ ਲੱਗਾ ਹੈ ਕਿ ਇਕ ਕੁਆਲੀਫਾਇਰ ਅਤੇ ਇਕ ਐਲੀਮੀਨੇਟਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਵੇਗਾ ਜਦਕਿ ਦੂਜਾ ਕੁਆਲੀਫਾਇਰ ਚੇਨਈ ਵਿਚ ਹੋਵੇਗਾ।
ਇਹ ਵੀ ਪੜ੍ਹੋ - ਬੱਸੀ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ, ਦੋ ਝੁਲਸੇ
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, "ਆਈਪੀਐਲ ਗਵਰਨਿੰਗ ਕੌਂਸਲ ਨੇ ਪਿਛਲੇ ਸਾਲ ਦੇ ਸਾਬਕਾ ਚੈਂਪੀਅਨ (ਚੇਨਈ ਸੁਪਰ ਕਿੰਗਜ਼) ਦੇ ਘਰੇਲੂ ਮੈਦਾਨ 'ਤੇ ਸ਼ੁਰੂਆਤੀ ਮੈਚਾਂ ਅਤੇ ਫਾਈਨਲ ਦੀ ਮੇਜ਼ਬਾਨੀ ਦੀ ਪਰੰਪਰਾ ਦਾ ਪਾਲਣ ਕੀਤਾ ਹੈ। ''ਬੀਸੀਸੀਆਈ ਨੇ ਆਮ ਚੋਣਾਂ ਦੀਆਂ ਤਰੀਕਾਂ ਨੂੰ ਧਿਆਨ 'ਚ ਰੱਖਦੇ ਹੋਏ ਆਈਪੀਐੱਲ ਦੇ ਬਾਕੀ ਮੈਚਾਂ ਦੇ ਸ਼ਡਿਊਲ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਇਹ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਚੌਥੀ ਸੂਚੀ ਕੀਤੀ ਜਾਰੀ, ਦੇਖੋ ਕਿਸ ਨੂੰ ਕਿਥੋਂ ਮਿਲੀ ਟਿਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e