ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ : ਹਰਿਕਾ ਦ੍ਰੋਣਾਵਾਲੀ ਬਣੀ ਉਪ ਜੇਤੂ

Monday, May 29, 2023 - 03:18 PM (IST)

ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ  : ਹਰਿਕਾ ਦ੍ਰੋਣਾਵਾਲੀ ਬਣੀ ਉਪ ਜੇਤੂ

ਸਾਈਪ੍ਰਸ, (ਨਿਕਲੇਸ਼ ਜੈਨ)– ਭਾਰਤ ਦੀਆਂ ਚੋਟੀ ਦੀਆਂ ਮਹਿਲਾ ਗ੍ਰੈਂਡ ਮਾਸਟਰਾਂ ਵਿਚੋਂ ਇਕ ਹਰਿਕਾ ਦ੍ਰੋਣਾਵਲੀ ਫਿਡੇ ਮਹਿਲਾ ਗ੍ਰਾਂ. ਪ੍ਰੀ. ਦੇ ਤੀਜੇ ਗੇੜ ਵਿਚ ਉਪ ਜੇਤੂ ਦੇ ਸਥਾਨ ’ਤੇ ਰਹੀ ਹੈ। ਪ੍ਰਤੀਯੋਗਿਤਾ ਦੇ ਆਖਰੀ ਤੇ 11ਵੇਂ ਰਾਊਂਡ ਵਿਚ ਹਰਿਕਾ ਤੇ ਰੂਸ ਦੀ ਅਲੈਕਸਾਂਦ੍ਰਾ ਗੋਰਯਾਚਕਿਨਾ ਵਿਚਾਲੇ ਬਾਜ਼ੀ ਡਰਾਅ ਰਹੀ ਤੇ 6.5 ਅੰਕ ਬਣਾ ਕੇ ਰੂਸ ਦੀ ਪੋਲਿਨਾ ਸ਼ੁਵਾਲੋਵਾ ਤੇ ਚੀਨ ਦੀ ਤਾਨ ਜਹੋਂਗਾਈ ਦੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੀ।

ਇਹ ਵੀ ਪੜ੍ਹੋ : ਪ੍ਰਣਯ ਨੇ ਜਿੱਤਿਆ ਮਲੇਸ਼ੀਆ ਮਾਸਟਰਜ਼ ਦਾ ਖ਼ਿਤਾਬ

ਇਸ ਦੇ ਬਾਵਜੂਦ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਤਿੰਨੇ ਨੂੰ ਕ੍ਰਮਵਾਰ ਦੂਜਾ, ਤੀਜਾ ਤੇ ਚੌਥਾ ਸਥਾਨ ਮਿਲਿਆ। ਇਸ ਟੂਰਨਾਮੈਂਟ ਵਿਚ ਹਰਿਕਾ ਨੇ ਆਪਣੀ ਫਿਡੇ ਰੇਟਿੰਗ ਵਿਚ 9 ਅੰਕ ਜੋੜੇ ਤੇ ਹੁਣ ਉਹ 2510 ਫਿਡੇ ਰੇਟਿੰਗ ਦੇ ਨਾਲ ਜਾਰਜੀਆ ਦੀ ਨਾਨਾ ਦਗਨਿਦਜੇ ਨੂੰ ਪਿੱਛੇ ਛੱਡਦੇ ਹੋਏ ਦੁਬਾਰਾ ਵਿਸ਼ਵ ਦੀਆਂ ਟਾਪ-10 ਵਿਚ ਸ਼ਾਮਲ ਹੋ ਗਈ ਤੇ ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰਨ ਬਣ ਗਈ। ਹਰਿਕਾ ਨੇ ਇਸ ਟੂਰਨਾਮੈਂਟ ਵਿਚ ਕਜ਼ਾਕਿਸਤਾਨ ਦੀ ਮੌਜੂਦਾ ਵਿਸ਼ਵ ਬਲਿਟਜ਼ ਮਹਿਲਾ ਸ਼ਤਰੰਜ ਚੈਂਪੀਅਨ ਬਿਬਿਸਾਰਾ ਅਸੁਬਾਏਵਾ, ਪੋਲੈਂਡ ਦੀ ਓਲਿਵਾ ਕਿਓਬਸਾ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਤੇ 9 ਮੁਕਾਬਲੇ ਡਰਾਅ ਖੇਡਦੇ ਹੋਏ ਅਜੇਤੂ ਰਹੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News