ਫੀਡੇ ਜਨਵਰੀ ਸ਼ਤਰੰਜ ਰੇਟਿੰਗ : ਆਨੰਦ ਫਿਰ ਬਣੇ ਭਾਰਤ ਦੇ ਨੰਬਰ ਇਕ ਖਿਡਾਰੀ
Friday, Jan 05, 2024 - 12:46 PM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)- ਵਿਸ਼ਵ ਸ਼ਤਰੰਜ ਮਹਾਸੰਘ ਵਲੋਂ 1 ਜਨਵਰੀ ਨੂੰ ਜਾਰੀ ਕੀਤੀ ਗਈ ਰੇਟਿੰਗ ਸੂਚੀ 'ਚ ਵਿਸ਼ਵਨਾਥਨ ਆਨੰਦ ਭਾਰਤੀ ਖਿਡਾਰੀਆਂ 'ਚ 2748 ਦੀ ਰੇਟਿੰਗ ਦੇ ਨਾਲ ਦੇਸ਼ ਦੇ ਇਕ ਵਾਰ ਫਿਰ ਨੰਬਰ ਇਕ ਖਿਡਾਰੀ ਹੈ, ਜਦਕਿ ਉਨ੍ਹਾਂ ਤੋਂ ਬਾਅਦ ਪ੍ਰਗਿਆਨੰਦਾ (2743) ਹਨ। ਵਿਦਿਤ ਗੁਜਰਾਤੀ (2742), ਅਰਜੁਨ ਅਰਿਗਾਸੀ (2738), ਡੀ ਗੁਕੇਸ਼ (2725), ਪੰਤਾਲਾ ਹਰੀਕ੍ਰਿਸ਼ਨ (2704), ਐੱਸ.ਐੱਲ. ਨਾਰਾਇਣਨ (2694), ਨਿਹਾਲ ਸਰੀਨ (2693), ਅਰਵਿੰਦ ਚਿਤਾਂਬਤਮ (2662), ਰੌਨਕ ਸਾਧਵਾਨੀ (2654) ਅਤੇ ਅਭਿਮਨਿਊ ਪੌਰਾਣਿਕ (2645) ਅੰਕਾਂ ਨਾਲ ਵਿਸ਼ਵ ਦੇ ਚੋਟੀ ਦੇ 100 ਖਿਡਾਰੀਆਂ 'ਚੋਂ ਸ਼ਾਮਲ ਹਨ।
ਇਹ ਵੀ ਪੜ੍ਹੋ- ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਮਹਿਲਾ ਖਿਡਾਰੀਆਂ ਵਿੱਚ ਕੋਨੇਰੂ ਹੰਪੀ 2554 ਅੰਕਾਂ ਨਾਲ ਚੋਟੀ ਦੀ ਭਾਰਤੀ ਖਿਡਾਰਨ ਬਣੀ ਹੋਈ ਹੈ, ਇਸ ਤੋਂ ਬਾਅਦ ਹਰਿਕਾ ਦ੍ਰੋਣਾਵੱਲੀ (2500), ਵੈਸ਼ਾਲੀ ਆਰ (2481), ਵੇਲਪੁਲਾ ਸਰਾਯੂ (2444) ਅਤੇ ਦਿਵਿਆ ਦੇਸ਼ਮੁਖ (2420) ਰੇਟਿੰਗ ਦੇ ਨਾਲ 50 ਖਿਡਾਰੀਆਂ 'ਚ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰਤ ਨੇ ਪੁਰਸ਼, ਮਹਿਲਾ ਅਤੇ ਮਿਸ਼ਰਤ ਵਰਗ ਵਿੱਚ ਵਿਸ਼ਵ ਰੈਂਕਿੰਗ ਵਿੱਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।