ਫੈਡਰਰ ਨੂੰ ਕੌਮਾਂਤਰੀ ਟੈਨਿਸ ਹਾਲ ਆਫ ਫੇਮ ’ਚ ਚੁਣਿਆ ਗਿਆ
Thursday, Nov 20, 2025 - 10:27 AM (IST)
ਨਿਊਯਾਰਕ- ਮਹਾਨ ਖਿਡਾਰੀ ਰੋਜ਼ਰ ਫੈਡਰਰ ਨੂੰ ਯੋਗਤਾ ਦੇ ਪਹਿਲੇ ਹੀ ਸਾਲ ਵਿਚ ਕੌਮਾਂਤਰੀ ਟੈਨਿਸ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ। ਰੋਡ ਆਈਲੈਂਡ ਸਥਿਤ ਹਾਲ ਆਫ ਫੇਮ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
20 ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਫੈਡਰਰ ‘ਕਲਾਸ ਆਫ 2026’ ਲਈ ਸਮਰਥਨ ਪ੍ਰਾਪਤ ਕਰਨ ਵਾਲਾ ਇਕਲੌਤਾ ਉਮੀਦਵਾਰ ਸੀ। ਫੈਡਰਰ ਨੇ ਰਾਫੇਲ ਨਡਾਲ ਤੇ ਨੋਵਾਕ ਜੋਕੋਵਿਚ ਵਰਗੇ ਸਾਥੀ ਮਹਾਨ ਖਿਡਾਰੀਆਂ ਦੀ ਮੌਜੂਦਗੀ ਵਾਲੇ ਯੁੱਗ ਨੂੰ ‘ਟੈਨਿਸ ਲਈ ਸੁਨਹਿਰੀ’ ਸਮਾਂ ਕਿਹਾ ਸੀ।
