ਕੋਰੋਨਾ ਤੋਂ ਠੀਕ ਹੋਏ ਪ੍ਰਸਿੱਧ ਕ੍ਰਿਸ਼ਨਾ, ਛੇਤੀ ਜੁੜਨਗੇ ਟੀਮ ਨਾਲ

Saturday, May 22, 2021 - 07:48 PM (IST)

ਕੋਰੋਨਾ ਤੋਂ ਠੀਕ ਹੋਏ ਪ੍ਰਸਿੱਧ ਕ੍ਰਿਸ਼ਨਾ, ਛੇਤੀ ਜੁੜਨਗੇ ਟੀਮ ਨਾਲ

ਬੈਂਗਲੁਰੂ— ਇੰਗਲੈਂਡ ਦੌਰੇ ਲਈ ਸਟੈਂਡ ਬਾਏ ਖਿਡਾਰੀ ਦੇ ਰੂਪ ’ਚ ਭਾਰਤੀ ਟੀਮ ’ਚ ਚੁਣੇ ਗਏ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਕੋਰੋਨਾ ਤੋਂ ਠੀਕ ਹੋ ਗਏ ਹਨ ਤੇ ਟੀਮ ਨਾਲ ਜੁੜਨ ਲਈ ਤਿਆਰ ਹਨ। ਉਹ ਫ਼ਿਲਹਾਲ ਬੈਂਗਲੁਰੂ ’ਚ ਆਪਣੇ ਘਰ ’ਚ ਹਨ, ਜਿੱਥੋਂ ਕਲ ਉਹ ਮੁੰਬਈ ਪਹੁੰਚਣਗੇ ਤੇ ਟੀਮ ਨਾਲ ਜ਼ਰੂਰੀ ਇਕਾਂਤਵਾਸ ’ਚ ਰਹਿਣਗੇ। 

ਇੰਗਲੈਂਡ ਦੌਰੇ ਦੇ ਲਈ ਚੁਣੀ ਗਈ ਭਾਰਤੀ ਟੀਮ ’ਚ ਤੇਜ਼ ਗੇਂਦਬਾਜ਼ ਅਵੇਸ਼ ਖ਼ਾਨ, ਅਰਜਨ ਨਾਗਵਸਵਾਲਾ ਤੇ ਬੱਲੇਬਾਜ਼ ਅਭਿਮਨਿਊ ਈਸ਼ਵਰਨ ਵੀ ਸਟੈਂਡਬਾਇ ਦੇ ਰੂਪ ’ਚ ਸ਼ਾਮਲ ਹਨ। ਭਾਰਤੀ ਟੀਮ ਨੂੰ ਇੰਗਲੈਂਡ ’ਚ ਪਹਿਲਾਂ 18 ਤੋਂ 22 ਜੂਨ ਤਕ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਤੇ ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ, ਜੋ ਚਾਰ ਅਗਸਤ ਤੋਂ ਨਾਟਿੰਘਮ ’ਚ ਸ਼ੁਰੂ ਹੋਵੇਗੀ।


author

Tarsem Singh

Content Editor

Related News