IPL ਵਿਚਾਲੇ ਕ੍ਰਿਕਟ ਜਗਤ ''ਚ ਸੋਗ ਦੀ ਲਹਿਰ, ਦਿੱਗਜ ਖਿਡਾਰੀ ਦਾ ਹੋਇਆ ਦਿਹਾਂਤ

Monday, May 18, 2026 - 09:50 PM (IST)

IPL ਵਿਚਾਲੇ ਕ੍ਰਿਕਟ ਜਗਤ ''ਚ ਸੋਗ ਦੀ ਲਹਿਰ, ਦਿੱਗਜ ਖਿਡਾਰੀ ਦਾ ਹੋਇਆ ਦਿਹਾਂਤ

ਸਪੋਰਟਸ ਡੈਸਕ- ਇਸ ਸਮੇਂ ਪੂਰੇ ਦੇਸ਼ ਜਿੱਥੇ ਆਈ.ਪੀ.ਐੱਲ. ਦੀ ਧੂਮ ਦੇਖ ਨੂੰ ਮਿਲ ਰਹੀ ਹੈ ਉਥੇ ਹੀ ਇੰਗਲੈਂਡ ਕ੍ਰਿਕਟ ਜਗਤ ਲਈ 18 ਮਈ 2026 ਦਾ ਦਿਨ ਇੱਕ ਬਹੁਤ ਹੀ ਦੁਖਦ ਖਬਰ ਲੈ ਕੇ ਆਇਆ ਹੈ। ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਕਾਉਂਟੀ ਕ੍ਰਿਕਟ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ, ਮਾਈਕ ਸਮਿਥ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਵਾਰਵਿਕਸ਼ਾਇਰ ਕਾਉਂਟੀ ਕ੍ਰਿਕਟ ਕਲੱਬ ਨੇ ਸੋਮਵਾਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਦੀ ਪੁਸ਼ਟੀ ਕੀਤੀ।

ਮਾਈਕ ਸਮਿਥ ਉਨ੍ਹਾਂ ਚੋਣਵੇਂ ਖਿਡਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਦੋ ਵੱਖ-ਵੱਖ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਕ੍ਰਿਕਟ ਤੋਂ ਇਲਾਵਾ ਉਨ੍ਹਾਂ ਨੇ ਇੰਗਲੈਂਡ ਲਈ ਰਗਬੀ ਵਿੱਚ ਵੀ ਆਪਣਾ ਦਮ ਦਿਖਾਇਆ ਸੀ।

ਸਮਿਥ ਨੇ ਆਪਣੇ 14 ਸਾਲਾਂ ਦੇ ਟੈਸਟ ਕਰੀਅਰ (1958-1972) ਦੌਰਾਨ ਇੰਗਲੈਂਡ ਲਈ ਕੁੱਲ 50 ਮੈਚ ਖੇਡੇ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਇਨ੍ਹਾਂ ਵਿੱਚੋਂ 25 ਟੈਸਟ ਮੈਚਾਂ ਵਿੱਚ ਇੰਗਲੈਂਡ ਦੀ ਕਪਤਾਨੀ ਕੀਤੀ। ਆਪਣੇ ਟੈਸਟ ਕਰੀਅਰ ਵਿੱਚ ਉਨ੍ਹਾਂ ਨੇ 31.63 ਦੀ ਔਸਤ ਨਾਲ 2278 ਦੌੜਾਂ ਬਣਾਈਆਂ, ਜਿਸ ਵਿੱਚ 3 ਸੈਂਕੜੇ ਅਤੇ 11 ਅਰਧ-ਸੈਂਕੜੇ ਸ਼ਾਮਲ ਸਨ। ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ 1958 ਵਿੱਚ ਨਿਊਜ਼ੀਲੈਂਡ ਵਿਰੁੱਧ ਆਪਣੇ ਘਰੇਲੂ ਮੈਦਾਨ ਬਰਮਿੰਘਮ ਵਿੱਚ ਖੇਡਿਆ ਸੀ।

ਮਾਈਕ ਸਮਿਥ ਦਾ ਫਸਟ ਕਲਾਸ ਕ੍ਰਿਕਟ ਵਿੱਚ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 637 ਮੈਚਾਂ ਵਿੱਚ ਲਗਭਗ 42 ਦੀ ਔਸਤ ਨਾਲ 39,832 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 69 ਸੈਂਕੜੇ ਅਤੇ 241 ਅਰਧ-ਸੈਂਕੜੇ ਨਿਕਲੇ। ਉਹ ਇੱਕ ਸ਼ਾਨਦਾਰ ਫੀਲਡਰ ਵੀ ਸਨ ਅਤੇ ਉਨ੍ਹਾਂ ਨੇ 593 ਕੈਚ ਫੜੇ।

ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ

ਉਨ੍ਹਾਂ ਦੇ ਸਨਮਾਨ ਵਿੱਚ ਵਾਰਵਿਕਸ਼ਾਇਰ ਅਤੇ ਗਲੈਮੋਰਗਨ ਵਿਚਕਾਰ ਚੱਲ ਰਹੇ ਕਾਉਂਟੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਵਾਰਵਿਕਸ਼ਾਇਰ ਕਲੱਬ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ, "ਇੱਕ ਵਾਰ ਜੋ ਬੀਅਰ (ਕਲੱਬ ਦਾ ਨਾਂ) ਬਣ ਗਿਆ, ਉਹ ਹਮੇਸ਼ਾ ਲਈ ਬੀਅਰ ਰਹਿੰਦਾ ਹੈ"।


author

Rakesh

Content Editor

Related News