IPL ਨਿਲਾਮੀ ’ਚ ਸਾਰੀਆਂ ਟੀਮਾਂ ਲਈ ਬਰਾਬਰੀ ਦਾ ਮੌਕਾ : ਸਬਾ ਕਰੀਮ

Wednesday, Feb 09, 2022 - 11:53 PM (IST)

IPL ਨਿਲਾਮੀ ’ਚ ਸਾਰੀਆਂ ਟੀਮਾਂ ਲਈ ਬਰਾਬਰੀ ਦਾ ਮੌਕਾ : ਸਬਾ ਕਰੀਮ

ਬੈਂਗਲੁਰੂ- ਦਿੱਲੀ ਕੈਪੀਟਲਜ਼ ਟੀਮ ਦੇ ਪ੍ਰਤਿਭਾ ਖੋਜ ਮੁੱਖੀ ਸਬਾ ਕਰੀਮ ਦਾ ਮੰਨਣਾ ਹੈ ਕਿ ਇਸ ਸਾਲ ਆਈ. ਪੀ. ਐੱਲ. ਨਿਲਾਮੀ ਵਿਚ ਸਾਰੀਆਂ ਟੀਮਾਂ ਲਈ ਬਰਾਬਰ ਦਾ ਮੌਕਾ ਹੈ, ਜਿਸ ਨਾਲ ਘਰੇਲੂ ਕ੍ਰਿਕਟਰਾਂ ਲਈ ਚੰਗਾ ਮਾਹੌਲ ਬਣ ਗਿਆ ਹੈ। ਆਈ. ਪੀ. ਐੱਲ. ਨਿਲਾਮੀ 12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿਚ ਹੋਵੇਗੀ। 2 ਨਵੀਆਂ ਟੀਮਾਂ ਅਹਿਮਦਾਬਾਦ ਅਤੇ ਬੈਂਗਲੁਰੂ ਨੂੰ ਸ਼ਾਮਲ ਕੀਤਾ ਗਿਆ ਹੈ। ਦਿੱਲੀ ਦੀ ਟੀਮ 2020 'ਚ ਫਾਈਨਲ ਵਿਚ ਪਹੁੰਚੀ ਸੀ ਅਤੇ ਪਿਛਲੇ ਸਾਲ ਪਲੇਅ ਆਫ ਖੇਡਿਆ ਸੀ। ਪਿਛਲੇ ਤਿੰਨ ਸੈਸ਼ਨਾਂ ’ਚ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਖਿਡਾਰੀ ਟੀਮ ਦੀ ਸਫਲਤਾ ਦੇ ਸੂਤਰਧਾਰ ਰਹੇ। ਕਰੀਮ ਨੇ ਕਿਹਾ, ‘‘ਸਾਨੂੰ ਲਚਕਦਾਰ ਪਹੁੰਚ ਅਪਣਾਉਣੀ ਹੋਵੇਗੀ।

ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ

PunjabKesari
ਕੋਰ ਖਿਡਾਰੀਆਂ ਦੇ ਰਹਿਣ ਨਾਲ ਟੀਮ ਨੂੰ ਫਾਇਦਾ ਮਿਲਦਾ ਹੈ ਕਿਉਂਕਿ 11 ’ਚੋਂ 7 ਘਰੇਲੂ ਖਿਡਾਰੀ ਹੁੰਦੇ ਹਨ। ਦਿੱਗਜ ਅਤੇ ਨਵੇਂ ਖਿਡਾਰੀਆਂ ਦਾ ਵਧੀਆ ਮਿਸ਼ਰਨ ਜ਼ਰੂਰੀ ਹੈ। ਤੁਹਾਡੇ ਕੋਲ 4 ਵਿਦੇਸ਼ੀ ਖਿਡਾਰੀ ਵੀ ਹਨ ਤਾਂ ਸਾਰੀਆਂ ਟੀਮਾਂ ਕੋਲ ਬਰਾਬਰ ਦਾ ਮੌਕਾ ਹੈ। ਸਾਰਿਆਂ ਦੀਆਂ ਨਜ਼ਰਾਂ ਘਰੇਲੂ ਟੇਲੈਂਟਸ ’ਤੇ ਹੋਣਗੀਆਂ। ਇਸ ਨਾਲ ਘਰੇਲੂ ਕ੍ਰਿਕਟਰਾਂ ਲਈ ਤੰਦਰੁਸਤ ਚੰਗਾ ਬਣੇਗਾ। ਦਿੱਲੀ ਨੇ ਪੰਤ, ਅਕਸ਼ਰ ਪਟੇਲ, ਪ੍ਰਿਥਵੀ ਸ਼ਾਅ ਅਤੇ ਓਨਰਿਚ ਨੋਤਜੇ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ,‘‘ਅਸੀਂ 4 ਖਿਡਾਰੀਆਂ ਨੂੰ ਟੀਮ ਵਿਚ ਬਰਕਰਾਰ ਰੱਖਿਆ ਹੈ। ਅਸੀਂ ਕੁਝ ਹੋਰ ਮੈਚ ਵਿਨਰ ਨੂੰ ਜੋੜਨਾ ਚਾਹਾਂਗੇ ਤਾਂ ਕਿ ਮੁਕੰਮਲ ਟੀਮ ਬਣ ਸਕੇ।

ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News