ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ ''ਤੇ ਕੀਤਾ ਕਬਜ਼ਾ

Monday, Aug 31, 2026 - 05:17 PM (IST)

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ ''ਤੇ ਕੀਤਾ ਕਬਜ਼ਾ

ਸਪੋਰਟਸ ਡੈਸਕ- ਇੰਗਲੈਂਡ ਨੇ ਐਤਵਾਰ ਨੂੰ ਲਾਰਡਜ਼ ਵਿਚ ਖੇਡੇ ਗਏ ਦੂਜੇ ਟੈਸਟ ਦੇ ਚੌਥੇ ਦਿਨ ਪਾਕਿਸਤਾਨ ਨੂੰ 194 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਇੰਗਲੈਂਡ ਨੇ ਦਸੰਬਰ 2024 ਤੋਂ ਬਾਅਦ ਆਪਣੀ ਪਹਿਲੀ ਟੈਸਟ ਸੀਰੀਜ਼ ਜਿੱਤੀ ਜਦਕਿ ਲੜੀ ਵਿਚ ਅਜੇ ਇਕ ਮੈਚ ਬਾਕੀ ਹੈ। 

ਪਾਕਿਸਤਾਨ ਦੀ ਟੀਮ 389 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਟੀ ਬ੍ਰੇਕ ਤੋਂ ਲੱਗਭਗ 45 ਮਿੰਟ ਬਾਅਦ 194 ਦੌੜਾਂ ’ਤੇ ਆਲਆਊਟ ਹੋ ਗਈ। ਸਾਊਦ ਸ਼ਕੀਲ ਨੇ ਲੜੀ ਵਿਚ ਪਾਕਿਸਤਾਨ ਵੱਲੋਂ ਮਜ਼ਬੂਤ ਪ੍ਰਦਰਸ਼ਨ ਕੀਤਾ ਪਰ ਉਹ 97 ਦੌੜਾਂ ਦੇ ਸਕੋਰ ’ਤੇ ਬਾਊਂਡਰੀ ਕੋਲ ਕੈਚ ਆਊਟ ਹੋ ਗਏ। ਇਸ ਲੜੀ ’ਚ ਕਿਸੇ ਵੀ ਟੀਮ ਦੇ ਬੱਲੇਬਾਜ਼ ਦਾ ਸਰਵੋਤਮ ਵਿਅਕਤੀਗਤ ਸਕੋਰ ਰਿਹਾ।

ਇੰਗਲੈਂਡ ਨੂੰ ਸਿਰਫ 18 ਵਿਕਟਾਂ ਲੈਣੀਆਂ ਪਈਆਂ ਕਿਉਂਕਿ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਪਹਿਲੇ ਦਿਨ ਖੱਬੇ ਪੈਰ ’ਚ ਸੱਟ ਲੱਗਣ ਤੋਂ ਬਾਅਦ ਦੋਬਾਰਾ ਬੱਲੇਬਾਜ਼ੀ ਕਰਨ ਨਹੀਂ ਉੱਤਰੇ। ਤੇਜ਼ ਗੇਂਦਬਾਜ਼ ਓਲੀ ਰਾਬਿਨਸਨ ਨੇ ਮੈਚ ਵਿਚ ਕੁੱਲ 8 ਵਿਕਟਾਂ ਲਈਆਂ। ਉਨ੍ਹਾਂ ਨੇ ਐਤਵਾਰ ਨੂੰ 24 ਦੌੜਾਂ ਦੇ ਕੇ 4 ਵਿਕਟਾਂ ਚਟਕਾਈਆਂ ਅਤੇ ਪੂਰੇ ਮੈਚ ਵਿਚ 35 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ। ਹੁਣ ਲੜੀ ਦਾ ਤੀਜਾ ਅਤੇ ਆਖ਼ਰੀ ਟੈਸਟ 9 ਸਤੰਬਰ ਤੋਂ ਬਰਮਿੰਘਮ ਵਿਚ ਸ਼ੁਰੂ ਹੋਵੇਗਾ।


author

Harpreet SIngh

Content Editor

Related News