ਮੀਂਹ ਕਾਰਨ ਰੱਦ ਹੋਇਆ ਪਾਕਿ-ਇੰਗਲੈਂਡ ਦਾ ਪਹਿਲਾ ਵਨ ਡੇ

05/09/2019 11:05:50 PM

ਲੰਡਨ- ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਬੁੱਧਵਾਰ ਨੂੰ ਮੀਂਹ ਕਾਰਨ ਰੱਦ ਹੋ ਗਿਆ। ਇੰਗਲੈਂਡ ਨੇ ਪਾਕਿਸਤਾਨ ਵਿਰੁੱਧ 5 ਮਈ ਨੂੰ ਕਾਰਡਿਫ ਵਿਚ ਇਕੌਲਤਾ ਟੀ-20 ਸੱਤ ਵਿਕਟਾਂ ਨਾਲ ਜਿੱਤਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਪੰਜ ਮੈਚਾਂ ਦੀ ਇਹ ਸੀਰੀਜ਼ ਵਿਸ਼ਵ ਕੱਪ ਲਈ ਅਭਿਆਸ ਮੰਨੀ ਜਾ ਰਹੀ ਹੈ। ਵਿਸ਼ਵ ਕੱਪ ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋਣਾ ਹੈ। ਪਾਕਿਸਤਾਨ ਨੇ ਇੰਗਲੈਂਡ ਦੀ ਧਰਤੀ 'ਤੇ ਹੀ 2017 ਵਿਚ ਆਈ. ਸੀ. ਸੀ. ਚੈਂਪੀਅਨਸ ਟਰਾਫੀ ਜਿੱਤੀ ਸੀ। 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਦੂਸਰਾ ਵਨ ਡੇ ਮੈਚ 11 ਮਈ ਨੂੰ ਸਾਊਥੈਮਪਟਨ 'ਚ ਖੇਡਿਆ ਜਾਵੇਗਾ।

PunjabKesari


Gurdeep Singh

Content Editor

Related News