ਈਸਟ ਬੰਗਾਲ ਨੇ ਜਿੱਤਿਆ ਪਹਿਲਾ ਆਈ. ਡਬਲਯੂ. ਐੱਲ. ਖਿਤਾਬ
Saturday, Apr 12, 2025 - 02:29 PM (IST)

ਕਲਿਆਣੀ (ਪੱਛਮੀ ਬੰਗਾਲ)–ਈਸਟ ਬੰਗਾਲ ਦੀ ਟੀਮ ਨੇ ਭਾਰਤੀ ਫੁੱਟਬਾਲ ਵਿਚ 21 ਸਾਲ ਬਾਅਦ ਸ਼ੁੱਕਰਵਾਰ ਨੂੰ ਇੱਥੇ ਲੀਗ ਖਿਤਾਬ ਆਪਣੇ ਨਾਂ ਕੀਤਾ ਜਦੋਂ ਕਲੱਬ ਦੀ ਮਹਿਲਾ ਟੀਮ ਨੇ ਸਾਬਕਾ ਚੈਂਪੀਅਨ ਓਡਿਸ਼ਾ ਐੱਫ. ਸੀ. ’ਤੇ 1-0 ਦੀ ਜਿੱਤ ਦੇ ਨਾਲ ਇੰਡੀਅਨ ਮਹਿਲਾ ਲੀਗ ਟਰਾਫੀ ’ਤੇ ਕਬਜ਼ਾ ਕੀਤਾ। ਈਸਟ ਬੰਗਾਲ ਲਈ ਸੌਮਿਆ ਗੁਗੁਲੋਤ ਨੇ 67ਵੇਂ ਮਿੰਟ ਵਿਚ ਜੇਤੂ ਗੋਲ ਕੀਤਾ। ਇਸ ਹਾਰ ਦੇ ਨਾਲ ਓਡਿਸ਼ਾ ਐੱਫ. ਸੀ. ਰੈਲੀਗੇਸ਼ਨ ਦੀ ਕਗਾਰ ’ਤੇ ਖੜ੍ਹਾ ਹੈ ਤੇ ਹੁਣ ਸਿਰਫ ਇਕ ਮੈਚ ਬਚਿਆ ਹੈ, ਇਸ ਲਈ ਉਸਦੀ ਕਿਸਮਤ ਉਸਦੇ ਹੱਥਾਂ ਵਿਚ ਨਹੀਂ ਹੈ। ਈਸਟ ਬੰਗਾਲ ਨੇ ਆਖਰੀ ਵਾਰ ‘ਨੈਸ਼ਨਲ ਫੁੱਟਬਾਲ ਲੀਗ’ ਜਿੱਤੀ ਸੀ, ਜਿਹੜੀ ਆਈ ਲੀਗ ਤੋਂ ਪਹਿਲਾਂ ਖੇਡੀ ਜਾਂਦੀ ਸੀ।