Virat ਦੀ ਖ਼ਰਾਬ ਫਾਰਮ ''ਤੇ ਬੋਲੇ Duplessis - ਅਜਿਹਾ ਹਰ ਖਿਡਾਰੀ ਨਾਲ ਹੁੰਦੈ

05/14/2022 7:22:14 PM

ਮੁੰਬਈ- ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ) ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਚ ਜਿੱਤ ਨਾਲ ਵਾਪਸੀ ਕੀਤੀ ਹੈ। ਇਸ ਮੈਚ 'ਚ ਇਕ ਵਾਰ ਫਿਰ ਵਿਰਾਟ ਕੋਹਲੀ ਵੱਡੀ ਪਾਰੀ ਖੇਡਣ 'ਚ ਕਾਮਯਾਬ ਨਹੀਂ ਹੋ ਸਕੇ। ਆਈ. ਪੀ. ਐੱਲ. 2022 'ਚ ਵਿਰਾਟ ਕੋਹਲੀ ਦੀ ਨਿਰਾਸ਼ਜਨਕ ਫ਼ਾਰਮ 'ਤੇ ਰਾਇਲ  ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਕਿਹਾ ਕਿ ਖ਼ਰਾਬ ਮੈਚ ਸਾਰਿਆਂ ਲਈ ਹੁੰਦੇ ਹਨ। 

ਇਹ ਵੀ ਪੜ੍ਹੋ : ਅੰਬਾਤੀ ਰਾਇਡੂ ਨੇ ਟਵਿੱਟਰ 'ਤੇ ਕੀਤਾ IPL ਤੋਂ ਸੰਨਿਆਸ ਲੈਣ ਦਾ ਐਲਾਨ, ਬਾਅਦ 'ਚ ਡਿਲੀਟ ਕੀਤਾ ਟਵੀਟ

PunjabKesari

ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਸ਼ੁੱਕਰਵਾਰ ਨੂੰ ਬੈਂਗਲੁਰੂ ਨੇ 54 ਦੌੜਾਂ ਨਾਲ ਜਿੱਤ ਦਰਜ ਕੀਤੀ। ਕੋਹਲੀ ਦੀ ਫ਼ਾਰਮ ਦੇ ਬਾਰੇ 'ਚ ਗੱਲ ਕਰਦੇ ਹੋਏ ਫਾਫ ਨੇ ਕਿਹਾ ਕਿ ਉਹ ਇਸ ਦਾ ਹਲਕਾ ਪੱਖ ਦੇਖ ਰਿਹਾ ਹੈ, ਹਰ ਇਕ ਤਰੀਕਾ ਜਿਸ ਨਾਲ ਤੁਸੀਂ ਸ਼ਾਇਦ ਆਊਟ ਹੋ ਸਕਦੇ ਹੋ, ਉਸ ਦੇ ਨਾਲ ਹੋ ਰਿਹਾ ਹੈ। ਖੇਡ ਕਈ ਵਾਰ ਇਹੋ ਕੰਮ ਕਰਦਾ ਹੈ। ਤੁਸੀਂ ਸਿਰਫ਼ ਕੋਸ਼ਿਸ਼ ਕਰ ਸਕਦੇ ਹੋ। ਸਖ਼ਤ ਮਿਹਨਤ ਕਰੋ ਤੇ ਹਾਂ-ਪੱਖੀ ਰਹੋ।

ਇਹ ਵੀ ਪੜ੍ਹੋ : ਰਾਇਡੂ ਦੇ ਸੰਨਿਆਸ ਵਾਲੇ ਟਵੀਟ 'ਤੇ CSK ਦੇ CEO ਬੋਲੇ- ਖਿਡਾਰੀ ਨੇ ਇਸ ਕਾਰਨ ਲਿਆ 'ਵੱਡਾ' ਫ਼ੈਸਲਾ

PunjabKesari

ਡੁਪਲੇਸਿਸ ਨੇ ਅੱਗੇ ਕਿਹਾ ਕਿ ਉਸ ਨੇ ਅੱਜ ਰਾਤ ਕੁਝ ਚੰਗੇ ਸ਼ਾਟਸ ਖੇਡੇ। ਜ਼ਾਹਰ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਅੱਗੇ ਵਧੇ। ਸਾਡੇ ਸਾਰਿਆਂ ਨਾਲ ਖ਼ਰਾਬ ਦੌਰ ਹੁੰਦੇ ਹਨ। ਉਸ ਨੇ ਇਸ ਨੂੰ ਸਹੀ ਨੋਟ 'ਚ ਲਿਆ ਹੈ। ਇਸ ਹਾਰ ਦੇ ਨਾਲ ਆਰ. ਸੀ. ਬੀ. ਦੇ 13 ਮੈਚਾਂ 'ਚ 14 ਅੰਕ ਹੋ ਗਏ ਹਨ। 19 ਮਈ ਨੂੰ ਟੂਰਨਾਮੈਂਟ ਦੀ ਚੋਟੀ ਦੀ ਟੀਮ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਬੈਂਗਲੁਰੂ ਦਾ ਸਿਰਫ਼ ਇਕ ਹੀ ਮੈਚ ਬਚਿਆ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News