BCCI ਦੇ ਨੈਤਿਕ ਅਧਿਕਾਰੀ ਸਾਹਮਣੇ ਅੱਜ ਪੇਸ਼ ਹੋਵੇਗਾ ਦ੍ਰਾਵਿੜ

Thursday, Sep 26, 2019 - 12:14 AM (IST)

ਲੰਡਨ- ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਉਸ ਦੇ ਖਿਲਾਫ ਲਾਏ ਗਏ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦਾ ਜਵਾਬ ਦੇਣ ਲਈ 26 ਸਤੰਬਰ ਨੂੰ ਬੀ. ਸੀ. ਸੀ. ਆਈ. ਦੇ ਨੈਤਿਕ ਅਧਿਕਾਰੀ ਡੀ. ਕੇ. ਜੈਨ ਦੇ ਸਾਹਮਣੇ ਪੇਸ਼ ਹੋਵੇਗਾ।
ਦ੍ਰਾਵਿੜ ਅਜੇ ਬੇਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਡਾਇਰੈਕਟਰ ਹੈ। ਇਸ ਤੋਂ ਇਲਾਵਾ ਉਹ ਇੰਡੀਆ ਸੀਮੈਂਟ ਗਰੁੱਪ ਦਾ ਉਪ ਪ੍ਰਧਾਨ ਹੈ। ਉਸ ਕੋਲ ਆਈ. ਪੀ. ਐੱਲ. ਫ੍ਰੈਂਚਾਇ ਸੁਪਰ ਕਿੰਗਜ਼ ਦਾ ਮਾਲਕਾਨਾ ਹੱਕ ਹੈ। ਐੱਨ. ਸੀ. ਏ. ਵਿਚ ਅਹੁਦਾ ਸੰਭਾਲਣ ਤੋਂ ਪਹਿਲਾਂ 46 ਸਾਲਾ ਦ੍ਰਾਵਿੜ ਭਾਰਤ-ਏ ਅਤੇ ਅੰਡਰ-19 ਟੀਮਾਂ ਦਾ ਕੋਚ ਸੀ।
 


Gurdeep Singh

Content Editor

Related News