ਦ੍ਰਾਵਿੜ ਦੇ ਸ਼ਾਨਦਾਰ ਕੈਚ, ਹਰਭਜਨ ਸਿੰਘ ਨੇ ਸ਼ੇਅਰ ਕੀਤੀ ਵੀਡੀਓ

06/30/2020 7:16:28 PM

ਨਵੀਂ ਦਿੱਲੀ- ਦਿੱਗਜ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਦੀ ਗਿਣਤੀ ਨਾ ਕੇਵਲ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚ ਕੀਤੀ ਜਾਂਦੀ ਹੈ ਜਦਕਿ ਉਹ ਭਾਰਤੀ ਟੀਮ ਦੇ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਫੀਲਡਰਾਂ 'ਚੋਂ ਵੀ ਇਕ ਹੈ। ਮੁੱਖ ਤੌਰ 'ਤੇ ਸਲਿਪ ਫੀਲਡਰਾਂ 'ਚ ਰਹੇ ਰਾਹੁਲ ਦ੍ਰਾਵਿੜ ਨੇ ਸ਼ਾਰਟ ਲੈੱਗ ਤੇ ਸਿਲੀ ਪੁਆਇੰਟ 'ਤੇ ਵੀ ਫੀਲਡਿੰਗ ਕੀਤੀ। ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਉਸਦੇ ਕੁਝ ਕੈਚਾਂ ਦਾ ਇਕ ਵੀਡੀਓ ਕਲਿਪ ਟਵਿੱਟਰ 'ਤੇ ਸ਼ੇਅਰ ਕੀਤੀ। ਦ੍ਰਾਵਿੜ ਨੇ ਆਪਣੇ ਇੰਟਰਨੈਸ਼ਨਲ ਕਰੀਅਰ 'ਚ ਕਈ ਸ਼ਾਨਦਾਰ ਕੈਚ ਕੀਤੇ। ਜਦੋਂ ਹਰਭਜਨ ਸਿੰਘ ਨੇ ਦ੍ਰਾਵਿੜ ਦਾ ਵੀਡੀਓ ਸ਼ੇਅਰ ਕੀਤਾ ਤਾਂ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਵੀ ਉਸਦੀ ਸ਼ਲਾਘਾ ਕੀਤੀ।


ਸਾਥੀ ਖਿਡਾਰੀਆਂ ਤੇ ਫੈਂਸ ਦੇ ਵਿਚ 'ਭੱਜੀ' ਨਾਲ ਮਸ਼ਹੂਰ ਹਰਭਜਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਗਜਬ ਦਾ ਕੈਚ ਕਰਨ ਵਾਲੇ ਰਾਹੁਲ ਦ੍ਰਾਵਿੜ।' 


ਇਸ ਤੋਂ ਬਾਅਦ ਆਕਾਸ਼ ਚੋਪੜਾ ਨੇ ਇਸ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ-'100 ਪ੍ਰਤੀਸ਼ਤ ਸਹਿਮਤ, ਸ਼ਾਨਦਾਰ ਫੀਲਡਰ। ਸ਼ਾਰਟ ਲੈੱਗ 'ਤੇ ਫੀਲਡਿੰਗ ਦੇ ਮਾਮਲੇ 'ਚ ਪਲੇਇੰਗ-.XI 'ਚ ਬੈਸਟ।


ਰਾਹੁਲ ਦ੍ਰਾਵਿੜ ਨੇ ਭਾਰਤ ਦੇ ਲਈ 164 ਟੈਸਟ ਮੈਚ ਖੇਡੇ ਤੇ 52.31 ਦੀ ਔਸਤ ਨਾਲ ਕੁੱਲ 13,288 ਦੌੜਾਂ ਬਣਾਈਆਂ। ਨਾਲ ਹੀ ਉਨ੍ਹਾਂ ਨੇ ਸਭ ਤੋਂ ਲੰਮੇ ਫਾਰਮ 'ਚ ਕੁੱਲ 210 ਕੈਚ ਵੀ ਕੀਤੇ। ਟੈਸਟ ਕ੍ਰਿਕਟ ਇਤਿਹਾਸ 'ਚ ਕਿਸੇ ਖਿਡਾਰੀ ਦੇ ਇਹ ਸਭ ਤੋਂ ਜ਼ਿਆਦਾ ਕੈਚ ਹੈ। ਕੇਵਲ 2 ਹੋਰ ਖਿਡਾਰੀਆਂ ਨੇ 200 ਕੈਚ ਜਾਂ ਉਸ ਤੋਂ ਉੱਪਰ ਹਨ।

 


Gurdeep Singh

Content Editor

Related News