ਦਿਵਿਆਂਗ ਖਿਡਾਰੀ ਅਸਲ ਨਾਇਕ : ਵਿਜੇਂਦਰ

Saturday, Jan 25, 2020 - 02:11 AM (IST)

ਦਿਵਿਆਂਗ ਖਿਡਾਰੀ ਅਸਲ ਨਾਇਕ : ਵਿਜੇਂਦਰ

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਦਿਵਿਆਂਗ ਖਿਡਾਰੀਆਂ ਨੂੰ ਅਸਲ ਨਾਇਕ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਸਪੈਸ਼ਲ ਓਲੰਪਿਕ ਵਿਚ  ਭਾਰਤ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਵਿਜੇਂਦਰ ਨੇ ਇਕ ਪ੍ਰੋਗਰਾਮ ਵਿਚ ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਨੂੰ ਆਪਣੇ ਸਹਿਯੋਗ ਦਾ ਵਾਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਲੋਚਨਾਵਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਖੇਡ 'ਚ ਜਿੱਤਣ ਤੇ ਹਾਰਨਾ Àਨ੍ਹਾ ਮਹੱਤਵਪੂਰਨ ਨਹੀਂ ਹੈ ਜਿੰਨੀ ਕੋਸ਼ਿਸ਼ ਕਰਨਾ ਹੈ। ਮੇਰਾ ਮੰਨਣਾ ਹੈ ਜਦੋ ਤੁਸੀਂ ਜਿੱਤ ਦਰਜ ਕਰਦੇ ਹੋ ਤਾਂ ਤੁਸੀਂ ਕੁਝ ਨਹੀਂ ਸਿੱਖਦੇ। ਜਦੋ ਤੁਸੀਂ ਹਾਰਦੇ ਹੋ ਤਾਂ ਫਿਰ ਸਿੱਖਦੇ ਹੋ। ਤੁਹਾਨੂੰ ਅਸਲੀ ਤਸਵੀਰ ਦਾ ਪਤਾ ਲੱਗਦਾ ਹੈ। ਹਾਰ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਵਿਜੇਂਦਰ ਨੇ ਕਿਹਾ ਕਿ ਭਵਿੱਖ 'ਚ ਇਸ ਸਾਨਦਾਰ ਮੁਕਾਬਲੇ ਦਾ ਹਿੱਸਾ ਬਣਨਾ ਚਾਹਾਂਗਾ।


author

Gurdeep Singh

Content Editor

Related News