ਦੀਪਾ ਏਸ਼ੀਆਈ ਖੇਡਾਂ ਲਈ 10 ਮੈਂਬਰੀ ਆਰਟਿਸਟਿਕ ਜਿਮਨਾਸਟ ਟੀਮ ''ਚ ਸ਼ਾਮਲ
Wednesday, Jun 27, 2018 - 11:58 AM (IST)

ਨਵੀਂ ਦਿੱਲੀ— ਫਿੱਟ ਹੋ ਚੁੱਕੀ ਦੀਪਾ ਕਰਮਾਕਰ ਨੂੰ ਮੰਗਲਵਾਰ ਨੂੰ ਏਸ਼ੀਆਈ ਖੇਡਾਂ ਦੀ ਭਾਰਤੀ ਜਿਮਨਾਸਟ ਟੀਮ 'ਚ ਸ਼ਾਮਲ ਕੀਤਾ ਗਿਆ। ਇਹ 24 ਸਾਲਾ ਖਿਡਾਰਨ ਕਰੀਅਰ ਨੂੰ ਖਤਰੇ 'ਚ ਪਾਉਣ ਦੀ ਸੱਟ ਦੇ ਬਾਅਦ ਵਾਪਸੀ ਕਰ ਰਹੀ ਹੈ।
ਇੰਦਰਾ ਗਾਂਧੀ ਸਟੇਡੀਅਮ 'ਚ ਦੋ ਰੋਜ਼ਾ ਟਰਾਇਲ ਖਤਮ ਹੋਣ ਦੇ ਬਾਅਦ ਪੁਰਸ਼ ਅਤੇ ਮਹਿਲਾ ਆਰਟਿਸਟਿਕ ਜਿਮਨਾਸਟ ਟੀਮ ਦੀ ਚੋਣ ਕੀਤੀ ਗਈ। ਲੈਅ ਬੱਧ ਜਿਮਨਾਸਟ ਟੀਮ ਦੀ ਚੋਣ ਬੁੱਧਵਾਰ ਨੂੰ ਕੀਤੀ ਜਾਵੇਗੀ। ਦੀਪਾ ਨੇ ਟ੍ਰਾਇਲ 'ਚ ਪ੍ਰਣਤੀ ਦਾਸ, ਅਰੁਣਾ ਰੇਡੀ, ਮੰਦਿਰਾ ਚੌਧਰੀ ਅਤੇ ਪ੍ਰਣਤੀ ਨਾਇਕ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਇਨ੍ਹਾਂ ਸਾਰਿਆਂ ਨੂੰ ਟੀਮ 'ਚ ਜਗ੍ਹਾ ਮਿਲੀ। ਪੁਰਸ਼ ਟ੍ਰਾਇਲ 'ਚ ਰਾਕੇਸ਼ ਪਾਤਰਾ ਚੋਟੀ 'ਤੇ ਰਹੇ। ਯੋਗੇਸ਼ਵਰ ਸਿੰਘ, ਗੌਰਵ ਕੁਮਾਰ, ਆਸ਼ੀਸ਼ ਕੁਮਾਰ ਅਤੇ ਸਿਧਾਰਥ ਵਰਮਾ ਨੂੰ ਵੀ ਟੀਮ 'ਚ ਜਗ੍ਹਾ ਮਿਲੀ।