ਧੋਨੀ ਭਾਰਤੀ ਟੀਮ ਦਾ ਅੱਧਾ ਕਪਤਾਨ : ਬੇਦੀ
Tuesday, Mar 12, 2019 - 12:48 AM (IST)

ਨਵੀਂ ਦਿੱਲੀ— ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਸੋਮਵਾਰ ਨੂੰ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਸੀਮਤ ਓਵਰਾਂ ਦੀ ਟੀਮ ਦਾ 'ਅੱਧਾ ਕਪਤਾਨ' ਕਰਾਰ ਦਿੱਤਾ ਤੇ ਕਿਹਾ ਕਿ ਉਸ ਦੀ ਗੈਰ-ਹਾਜ਼ਰੀ ਵਿਚ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ ਚੌਥੇ ਵਨ ਡੇ ਵਿਚ ਅਸਹਿਜ ਨਜ਼ਰ ਆ ਰਿਹਾ ਸੀ। ਬੇਦੀ ਨੇ ਕਿਹਾ, ''ਮੈਂ ਟਿੱਪਣੀ ਕਰਨ ਵਾਲਾ ਕੌਣ ਹੁੰਦਾ ਹਾਂ ਪਰ ਅਸੀਂ ਸਾਰੇ ਹੈਰਾਨ ਸੀ ਕਿ ਧੋਨੀ ਨੂੰ ਆਰਾਮ ਕਿਉਂ ਦਿੱਤਾ ਗਿਆ ਤੇ ਕੱਲ ਵਿਕਟਾਂ ਦੇ ਪਿੱਛੇ, ਬੱਲੇਬਾਜ਼ੀ ਤੇ ਫੀਲਡਿੰਗ ਵਿਚ ਉਸ ਦੀ ਗੈਰ-ਹਾਜ਼ਰੀ ਮਹਿਸੂਸ ਹੋਈ। ਉਹ ਇਕ ਤਰ੍ਹਾਂ ਨਾਲ ਅੱਧਾ ਕਪਤਾਨ ਹੈ।''
ਬੇਦੀ ਨੇ ਕਿਹਾ, ''ਧੋਨੀ ਹੁਣ ਨੌਜਵਾਨ ਨਹੀਂ ਹੋਣ ਜਾ ਰਿਹਾ ਤੇ ਉਹ ਪਹਿਲਾਂ ਵਰਗਾ ਫੁਰਤੀਲਾ ਵੀ ਨਹੀਂ ਹੈ ਪਰ ਟੀਮ ਨੂੰ ਉਸ ਦੀ ਲੋੜ ਹੈ। ਉਸ ਦੀ ਹਾਜ਼ਰੀ ਵਿਚ ਟੀਮ ਸ਼ਾਂਤ ਸੁਭਾਅ ਨਾਲ ਖੇਡਦੀ ਹੈ। ਕਪਤਾਨ ਨੂੰ ਵੀ ਉਸ ਦੀ ਲੋੜ ਮਹਿਸੂਸ ਹੁੰਦੀ ਹੈ।''