ਦਿੱਲੀ ਦੀ ਟੀਮ ਨੂੰ ਮਿਲੀ ਹਾਰਤ, ਵਿਦੇਸ਼ੀ ਖਿਡਾਰੀ ਦਾ ਟੈਸਟ ਆਇਆ ਨੈਗੇਟਿਵ
Monday, Apr 18, 2022 - 09:39 PM (IST)
ਮੁੰਬਈ- ਦਿੱਲੀ ਕੈਪਟੀਲਸ ਦੇ ਜਿਸ ਖਿਡਾਰੀ ਦਾ ਰੈਪਿਡ ਐਂਟੀਜਨ ਟੈਸਟ ਪਾਜ਼ੇਟਿਵ ਆਇਆ ਸੀ, ਉਸਦਾ ਆਰ.ਟੀ.ਪੀ. ਸੀ. ਆਰ. ਟੈਸਟ ਨੈਗੇਟਿਵ ਆਇਆ ਹੈ। ਹਾਲਾਂਕਿ ਬੀ. ਸੀ. ਸੀ. ਆਈ. ਨੇ ਅਜੇ ਤੱਕ ਇਹ ਫੈਸਲਾ ਨਹੀਂ ਲਿਆ ਹੈ ਕਿ ਦਿੱਲੀ ਦੀ ਟੀਮ ਪੁਣੇ ਜਾਵੇਗੀ ਜਾਂ ਨਹੀਂ। 20 ਅਪ੍ਰੈਲ ਨੂੰ ਪੁਣੇ ਵਿਚ ਦਿੱਲੀ ਦਾ ਮੁਕਾਬਲਾ ਪੰਜਾਬ ਕਿੰਗਜ਼ ਦੇ ਨਾਲ ਹੈ। ਬੀ. ਸੀ. ਸੀ. ਆਈ. ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਕੋਵਿਡ ਟੈਸਟਾਂ ਦਾ ਫਿਰ ਤੋਂ ਜਾਂਚ ਕਰੇਗਾ, ਫਿਰ ਕੋਈ ਫੈਸਲਾ ਲਵੇਗਾ।
ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਪਿਛਲੇ ਮੈਚ ਵਿਚ ਇਕ ਵਿਦੇਸ਼ੀ ਖਿਡਾਰੀ ਦਾ ਰੇਪਿਡ ਐਂਟੀਜਨ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਦਿੱਲੀ ਦੇ ਅਗਲੇ ਮੈਚ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸਨ। ਦਿੱਲੀ ਨੇ ਆਪਣਾ ਪਿਛਲਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਸ਼ਨੀਵਾਰ ਨੂੰ ਖੇਡਿਆ ਸੀ। ਨਾਲ ਹੀ ਨਾਲ ਉਸ ਮੈਚ ਵਿਚ ਪਾਜ਼ੇਟਿਵ ਪਾਏ ਗਏ ਵਿਦੇਸ਼ੀ ਖਿਡਾਵੀ ਵੀ ਸ਼ਾਮਿਲ ਹੋਇਆ ਸੀ। ਇਹ ਵਿਦੇਸ਼ੀ ਖਿਡਾਰੀ ਤੀਜਾ ਅਜਿਹਾ ਵਿਅਕਤੀ ਸੀ, ਜਿਸਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਸੀ। ਇਸ ਤੋਂ ਪਹਿਲਾਂ ਟੀਮ ਦੇ ਫਿਜ਼ੀਓ ਪੈਟ੍ਰਿਕ ਫਰਹਾਟਰ ਵੀ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਦਿੱਲੀ ਦੀ ਟੀਮ ਤੋਂ ਇਕ ਹੋਰ ਮੈਂਬਰ (ਮਾਲਿਸ਼ ਕਰਨ ਵਾਲਾ) ਕੁਆਰੰਟੀਨ ਵਿਚ ਚਲਾ ਗਿਆ ਸੀ। ਦਿੱਲੀ ਕੈਪੀਟਲਸ ਜਾਂ ਆਈ. ਪੀ. ਐੱਲ. ਵਲੋਂ ਕੋਈ ਅਧਿਕਾਰਤ ਅਪਡੇਟ ਨਹੀਂ ਅਇਆ ਹੈ।
ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਬੁੱਧਵਾਰ ਦੇ ਸ਼ਾਮ ਨੂੰ ਹੋਣ ਵਾਲੇ ਮੈਚ 'ਤੇ ਇਸ ਘਟਨਾਕ੍ਰਮ ਦਾ ਕੀ ਪ੍ਰਭਾਵ ਪਵੇਗਾ, ਇਸ ਬਾਰੇ 'ਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਪੂਰੀ ਟੀਮ ਨੂੰ ਆਪਣੇ-ਆਪਣੇ ਕਮਰੇ ਵਿਚ ਕੁਆਰੰਟੀਨ ਹੋਣ ਨੂੰ ਕਿਹਾ ਗਿਆ ਸੀ। ਨਾਲ ਹੀ ਦਿੱਲੀ ਦੀ ਟੀਮ ਨੇ ਸੋਮਵਾਰ ਨੂੰ ਪੁਣੇ ਜਾਣ ਦੀ ਨਿਰਧਾਰਿਤ ਯਾਤਰਾ ਰੱਦ ਕਰ ਦਿੱਤਾ ਸੀ। ਦਿੱਲੀ ਦੇ ਸਾਰੇ ਖਿਡਾਰੀਆਂ ਦਾ ਸੋਮਵਾਰ ਸਵੇਰੇ ਇਕ ਹੋਰ ਵਾਰ ਕੋਰੋਨਾ ਟੈਸਟ ਹੋਇਆ ਸੀ, ਜਿਸਦਾ ਨਤੀਜਾ ਆਉਣਾ ਅਜੇ ਬਾਕੀ ਹੈ। ਇਨ੍ਹਾਂ ਨਤੀਜਿਆਂ ਦੀ ਪੁਸ਼ਟੀ ਤੋਂ ਬਾਅਦ ਹੀ ਆਈ. ਪੀ. ਐੱਲ. ਪ੍ਰਬੰਧਨ ਕੋਈ ਫੈਸਲਾ ਲਵੇਗੀ ਅਤੇ ਇਹ ਪਤਾ ਚੱਲੇਗਾ ਕਿ ਦਿੱਲੀ ਅਤੇ ਪੰਜਾਬ ਦੇ ਵਿਚਾਲੇ 20 ਅਪ੍ਰੈਲ ਨੂੰ ਮੈਚ ਹੋਵੇਗਾ ਜਾਂ ਨਹੀਂ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।