ਦਿੱਲੀ ਕੈਪੀਟਲਸ ਦੀ ਗੇਂਦਬਾਜ਼ ''ਤੇ ਲੱਗਾ ਜੁਰਮਾਨਾ, ਕੀਤੀ ਜ਼ਾਬਤੇ ਦੀ ਉਲੰਘਣਾ
Tuesday, Feb 27, 2024 - 01:26 PM (IST)
ਬੈਂਗਲੁਰੂ— ਦਿੱਲੀ ਕੈਪੀਟਲਸ ਦੀ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ 'ਤੇ ਯੂਪੀ ਵਾਰੀਅਰਜ਼ ਖਿਲਾਫ ਇੱਥੇ ਖੇਡੇ ਗਏ ਮੈਚ ਦੌਰਾਨ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। 26 ਸਾਲਾ ਖਿਡਾਰੀ ਨੇ ਸੋਮਵਾਰ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਯੂਪੀ ਵਾਰੀਅਰਜ਼ ਖ਼ਿਲਾਫ਼ ਦਿੱਲੀ ਕੈਪੀਟਲਜ਼ ਦੀ 9 ਵਿਕਟਾਂ ਨਾਲ ਜਿੱਤ ਵਿੱਚ ਇੱਕ ਵਿਕਟ ਲਈ।
ਡਬਲਯੂ.ਪੀ.ਐੱਲ. ਨੇ ਇੱਕ ਬਿਆਨ ਵਿੱਚ ਕਿਹਾ, "ਦਿੱਲੀ ਕੈਪੀਟਲਜ਼ ਦੀ ਅਰੁੰਧਤੀ ਰੈੱਡੀ ਨੂੰ ਸੋਮਵਾਰ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਯੂਪੀ ਵਾਰੀਅਰਜ਼ ਦੇ ਖਿਲਾਫ ਖੇਡੇ ਗਏ ਮੈਚ ਦੌਰਾਨ ਡਬਲਯੂ.ਪੀ.ਐੱਲ. ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਸਦੀ ਮੈਚ ਫੀਸ ਦਾ 10 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ।"
ਬਿਆਨ ਦੇ ਮੁਤਾਬਕ, 'ਅਰੁੰਧਤੀ ਨੇ ਡਬਲਯੂ.ਪੀ.ਐੱਲ. ਕੋਡ ਆਫ ਕੰਡਕਟ ਦੀ ਧਾਰਾ 2.1 ਦੇ ਤਹਿਤ ਲੈਵਲ 1 ਦਾ ਅਪਰਾਧ ਮੰਨਿਆ ਹੈ। ਜ਼ਾਬਤੇ ਦੀ ਇੱਕ ਪੱਧਰ ਦੀ ਉਲੰਘਣਾ ਦੇ ਮਾਮਲੇ ਵਿੱਚ, ਮੈਚ ਰੈਫਰੀ ਦਾ ਫੈਸਲਾ ਅੰਤਿਮ ਹੁੰਦਾ ਹੈ।