ਦੀਪਕ ਚਾਹਰ ਦੀ ਹੈਟ੍ਰਿਕ ਪਰ ਰਾਜਸਥਾਨ ਹਾਰਿਆ

Tuesday, Nov 12, 2019 - 09:18 PM (IST)

ਦੀਪਕ ਚਾਹਰ ਦੀ ਹੈਟ੍ਰਿਕ ਪਰ ਰਾਜਸਥਾਨ ਹਾਰਿਆ

ਨਵੀਂ ਦਿੱਲੀ— ਗੇਂਦਬਾਜ਼ ਦੀਪਕ ਚਾਹਰ ਨੇ ਬੰਗਲਾਦੇਸ਼ ਵਿਰੁੱਧ ਭਾਰਤ ਦੇ ਆਖਰੀ ਟੀ-20 ਕੌਮਾਂਤਰੀ ਮੈਚ 'ਚ ਸ਼ਾਨਦਾਰ ਹੈਟ੍ਰਿਕ ਤੋਂ ਬਾਅਦ ਇਸੀ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਰਾਜਸਥਾਨ ਦੇ ਲਈ ਸੈਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਗਰੁੱਪ 'ਬੀ' ਮੈਚ 'ਚ ਵੀ ਹੈਟ੍ਰਿਕ ਹਾਸਲ ਕੀਤੀ ਪਰ ਉਹ ਆਪਣੀ ਟੀਮ ਨੂੰ ਵਿਦਰਭ ਦੇ ਹੱਥੋਂ ਮਿਲੀ ਹਾਰ ਤੋਂ ਨਹੀਂ ਬਚ ਸਕੇ। ਦੀਪਕ ਚਾਹਰ ਨੇ ਇਕ ਓਵਰ 'ਚ ਚਾਰ ਵਿਕਟਾਂ ਹਾਸਲ ਕੀਤੀਆਂ ਪਰ ਇਹ ਪ੍ਰਦਰਸ਼ਨ ਰਾਜਸਥਾਨ ਦੇ ਲਈ ਕੰਮ ਨਹੀਂ ਆ ਸਕਿਆ ਤੇ ਟੀਮ ਮੀਂਹ ਦੇ ਕਾਰਨ 13 ਓਵਰ ਦੇ ਹੋਏ ਮੈਚ 'ਚ ਅੱਠ ਵਿਕਟਾਂ 'ਤੇ 105 ਦੌੜਾਂ ਬਣਾ ਕੇ ਵੀ. ਜੇ. ਡੀ. ਪ੍ਰਣਾਲੀ ਨਾਲ ਇਕ ਦੌੜ ਨਾਲ ਹਾਰ ਗਈ। ਦੀਪਕ ਚਾਹਰ ਐਤਵਾਰ ਨੂੰ ਭਾਰਤ ਦੇ ਲਈ (ਸੱਤ ਦੌੜਾਂ 'ਤੇ 6 ਵਿਕਟਾਂ) ਟੀ-20 ਕੌਮਾਂਤਰੀ ਹੈਟ੍ਰਿਕ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣੇ। ਉਸ ਨੇ ਦਰਸ਼ਨ ਨਲਕਾਂਡੇ, ਸ਼੍ਰੀਕਾਂਤ ਵਾਘ ਤੇ ਅਕਸ਼ੈ ਵਾਡਕਰ ਨੂੰ ਵਿਦਰਭ ਦੀ ਪਾਰੀ ਦੇ ਆਖਰੀ ਓਵਰ 'ਚ ਚੌਥੀ, ਪੰਜਵੀਂ ਤੇ 6ਵੀਂ ਗੇਂਦ 'ਤੇ ਆਊਟ ਕੀਤਾ, ਜਿਸ ਨਾਲ ਰਾਜਸਥਾਨ ਨੇ ਵਿਰੋਧੀ ਨੂੰ 13 ਓਵਰ 'ਚ 9 ਵਿਕਟਾਂ 'ਤੇ 99 ਦੌੜਾਂ 'ਤੇ ਖਤਮ ਕਰ ਦਿੱਤਾ। ਉਨ੍ਹਾਂ ਨੇ ਇਸ ਓਵਰ ਦੀ ਸ਼ੁਰੂਆਤ ਰੂਪੇਸ਼ ਰਾਜਕੁਮਾਰ ਰਾਠੌੜ ਦੇ ਵਿਕਟ ਨਾਲ ਕੀਤੀ ਤੇ ਤਿੰਨ ਓਵਰ 'ਚ 18 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਨੂੰ ਜਿੱਤ ਦੇ ਲਈ 106 ਦੌੜਾਂ ਦਾ ਟੀਚਾ ਮਿਲਿਆ। ਰਾਜਸਥਾਨ ਨੇ ਮਨਿੰਦਰ ਸਿੰਘ (44 ਦੌੜਾਂ, 17 ਗੇਂਦਾਂ 'ਚ 6 ਛੱਕੇ) ਦੀ ਬਦੌਲਤ ਵਧੀਆ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਅੰਕਿਤ ਨੇ 11 ਗੇਦਾਂ 'ਚ ਇਕ ਚੌਕਾ ਤੇ ਨੂੰ ਛੱਕੇ ਨਾਲ 15 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਅਰਿਜੀਤ ਗੁਪਤਾ (12 ਦੌੜਾਂ) ਹੀ ਟੀਮ ਦੇ ਲਈ ਦੋਹਰੇ ਅੰਕ ਤਕ ਪਹੁੰਚਣ ਵਾਲੇ ਖਿਡਾਰੀ ਰਹੇ ਤੇ ਟੀਮ 13 ਓਵਰਾਂ 'ਚ 8 ਵਿਕਟਾਂ 'ਤੇ ਕੇਵਲ 105 ਦੌੜਾਂ ਹੀ ਬਣਾ ਸਕੀ। ਵਿਦਰਭ ਦੀ ਟੀਮ ਸਾਰੇ ਚਾਰ ਮੈਚਾਂ ਨੂੰ ਜਿੱਤ ਕੇ 16 ਅੰਕਾਂ ਦੇ ਨਾਲ ਚੋਟੀ 'ਤੇ ਬਣੀ ਹੈ।

PunjabKesari


author

Gurdeep Singh

Content Editor

Related News