ਡੇਵਿਸ ਕੱਪ ਕਪਤਾਨ ਰੋਹਿਤ ਰਾਜਪਾਲ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਦਲ ਦਾ ਹੋਵੇਗਾ ਨੇਤਾ

Monday, May 25, 2026 - 01:19 PM (IST)

ਡੇਵਿਸ ਕੱਪ ਕਪਤਾਨ ਰੋਹਿਤ ਰਾਜਪਾਲ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਦਲ ਦਾ ਹੋਵੇਗਾ ਨੇਤਾ

ਨਵੀਂ ਦਿੱਲੀ– ਡੇਵਿਸ ਕੱਪ ਕਪਤਾਨ ਰੋਹਿਤ ਰਾਜਪਾਲ ਨੂੰ ਗਲਾਸਗੋ ’ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਲਈ ਭਾਰਤੀ ਦਲ ਦਾ ਨੇਤਾ (ਸ਼ੈੱਫ ਡੀ ਮਿਸ਼ਨ) ਨਿਯੁਕਤ ਕੀਤਾ ਗਿਆ ਹੈ। ਭਾਰਤੀ ਓਲੰਪਿਕ ਸੰਘ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 

ਰਵੀ ਬੇਂਗਾਨੀ 23 ਜੁਲਾਈ ਤੋਂ 2 ਅਗਸਤ ਤੱਕ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਉਪ ਦਲ ਨੇਤਾ ਹੋਵੇਗਾ ਜਦਕਿ ਵੰਦਨਾ ਰਾਓ ਤੇ ਰਾਹੁਲ ਸੁਆਮੀ ਭਾਰਤੀ ਟੀਮ ਦੇ ਨਾਲ ਜਨਰਲ ਟੀਮ ਮੈਨੇਜਰ ਦੇ ਰੂਪ ’ਚ ਯਾਤਰਾ ਕਰਨਗੇ। ਆਈ.ਓ.ਏ. ਦੀ ਪ੍ਰਧਾਨ ਪੀ.ਟੀ. ਊਸ਼ਾ ਵੀ ਚੋਟੀ ਦੇ ਪ੍ਰਤੀਨਿਧੀਮੰਡਲ ਦਾ ਹਿੱਸਾ ਬਣ ਕੇ ਗਲਾਸਗੋ ਜਾਵੇਗੀ। ਇਸ ਪ੍ਰਤੀਨਿਧੀਮੰਡਲ ’ਚ ਆਈ.ਓ.ਏ. ਦੇ ਸੀ.ਈ.ਓ. ਰਘੁਰਾਮ ਅਈਅਰ ਤੇ ਵਿਗਨੇਸ਼ ਵੇਂਗਾਲਿਲ ਉੱਜਵਲ ਵੀ ਸ਼ਾਮਲ ਹਨ।


author

Tarsem Singh

Content Editor

Related News