CWG 2022 : ਟੇਬਲ ਟੈਨਿਸ 'ਚ ਭਾਰਤੀ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇਕ ਡਬਲਜ਼ ਦੇ ਦੋ ਸਿੰਗਲ ਮੁਕਾਬਲੇ ਜਿੱਤੇ

Friday, Jul 29, 2022 - 04:31 PM (IST)

CWG 2022 : ਟੇਬਲ ਟੈਨਿਸ 'ਚ ਭਾਰਤੀ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇਕ ਡਬਲਜ਼ ਦੇ ਦੋ ਸਿੰਗਲ ਮੁਕਾਬਲੇ ਜਿੱਤੇ

ਬਰਮਿੰਘਮ- ਭਾਰਤ ਦੀਆਂ ਮਹਿਲਾ ਟੇਬਲ ਟੈਨਿਸ ਖਿਡਾਰਨਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦੌਰ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਡਬਲਜ਼ ਤੇ ਦੋ ਸਿੰਗਲ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ। 

ਸ਼੍ਰੀਜਾ ਅਕੁਲਾ ਤੇ ਰੀਥ ਟੈਨਿਸ ਦੀ ਡਬਲਜ਼ ਜੋੜੀ ਨੇ ਜਿੱਥੇ ਦੱਖਣੀ ਅਫਰੀਕਾ ਦੀ ਲੈਲਾ ਐਡਵਰਡਸ ਤੇ ਦਾਨਿਸ਼ਾ ਪਟੇਲ ਨੂੰ 11-7, 11-7, 11-5 ਨਾਲ ਹਰਾਇਆ, ਜਦਕਿ ਮਨਿਕਾ ਬੱਤਰਾ ਨੇ ਇਕਪਾਸੜ ਮੁਕਾਬਲੇ 'ਚ ਮੁਸ਼ਫਿਕੁਹ ਕਲਾਮੀ ਨੂੰ 11-5, 11-3, 11-2 ਨਾਲ ਹਰਾਇਆ। ਇਸ ਤੋਂ ਇਲਾਵਾ ਸ਼੍ਰੀਜਾ ਨੇ ਸਿੰਗਲ ਮੁਕਾਬਲੇ 'ਚ ਦਾਨਿਸ਼ਾ ਪਟੇਲ ਨੂੰ ਇਕਤਰਫਾ ਤੌਰ 'ਤੇ ਹਰਾਇਆ। ਸ਼੍ਰੀਜਾ ਨੇ ਬਹੁਤ ਹੀ ਆਸਾਨੀ ਨਾਲ ਉਸ ਨੂੰ 11-5, 11-3, 11-6 ਨਾਲ ਮਾਤ ਦਿੱਤੀ।


author

Tarsem Singh

Content Editor

Related News