IPL ਦਾ ਅਗਲਾ ਸੀਜ਼ਨ ਨਹੀਂ ਖੇਡੇਗਾ ਆਸਟ੍ਰੇਲੀਆ ਦਾ ਇਹ ਖ਼ਿਡਾਰੀ, ਦੱਸੀ ਵਜ੍ਹਾ

Tuesday, Nov 15, 2022 - 01:02 PM (IST)

IPL ਦਾ ਅਗਲਾ ਸੀਜ਼ਨ ਨਹੀਂ ਖੇਡੇਗਾ ਆਸਟ੍ਰੇਲੀਆ ਦਾ ਇਹ ਖ਼ਿਡਾਰੀ, ਦੱਸੀ ਵਜ੍ਹਾ

ਮੈਲਬੌਰਨ (ਭਾਸ਼ਾ)- ਆਸਟ੍ਰੇਲੀਆ ਦੇ ਟੈਸਟ ਅਤੇ ਵਨਡੇ ਕਪਤਾਨ ਪੈਟ ਕਮਿੰਸ ਨੇ ਮੰਗਲਵਾਰ ਨੂੰ ਵਿਅਸਤ ਅੰਤਰਰਾਸ਼ਟਰੀ ਸ਼ੈਡਿਊਲ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਵਿੱਚ ਨਾ ਖੇਡਣ ਦਾ ਫੈਸਲਾ ਕੀਤਾ ਹੈ। 2015 ਵਿੱਚ ਆਈ.ਪੀ.ਐੱਲ. ਵਿੱਚ ਡੈਬਿਊ ਕਰਨ ਵਾਲੇ ਕਮਿੰਸ ਨੇ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਵਿੱਚ 42 ਮੈਚ ਖੇਡੇ ਹਨ। ਉਸਨੇ ਪਿਛਲੇ ਸੀਜ਼ਨ ਵਿੱਚ ਪੰਜ ਮੈਚਾਂ ਵਿੱਚ 10. 69 ਦੀ ਇਕਾਨਮੀ ਰੇਟ ਨਾਲ ਸੱਤ ਵਿਕਟਾਂ ਲਈਆਂ।

ਕਮਿੰਸ ਨੇ ਟਵੀਟ ਕੀਤਾ, 'ਮੈਂ ਅਗਲੇ ਸਾਲ IPL ਨਾ ਖੇਡਣ ਦਾ ਮੁਸ਼ਕਲ ਫੈਸਲਾ ਲਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਸ਼ਡਿਊਲ ਬਹੁਤ ਵਿਅਸਤ ਹੈ ਅਤੇ  ਅਗਲੇ 12 ਮਹੀਨਿਆਂ ਵਿੱਚ ਬਹੁਤ ਸਾਰੇ ਟੈਸਟ ਅਤੇ ਵਨਡੇ ਮੈਟ ਖੇਡਣੇ ਹਨ। ਮੈਂ ਵਿਸ਼ਵ ਕੱਪ ਅਤੇ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਆਰਾਮ ਕਰਾਂਗਾ।' ਉਸ ਨੇ ਕਿਹਾ, 'ਸਥਿਤੀ ਨੂੰ ਸਮਝਣ ਲਈ ਕੇ.ਕੇ.ਆਰ. ਦਾ ਧੰਨਵਾਦ। ਇੰਨੀ ਵਧੀਆ ਟੀਮ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਵਾਪਸ ਪਰਤਾਂਗਾ ।'

ਕਮਿੰਸ ਹਾਲ ਹੀ ਵਿੱਚ ਸਮਾਪਤ ਹੋਏ ਵਿਸ਼ਵ ਕੱਪ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਚਾਰ ਮੈਚਾਂ ਵਿੱਚ ਨੌਂ ਦੀ ਇਕਾਨਮੀ ਰੇਟ ਨਾਲ ਸਿਰਫ਼ ਤਿੰਨ ਵਿਕਟਾਂ ਲਈਆਂ। ਆਸਟ੍ਰੇਲੀਆ ਨੂੰ 2023 ਵਿੱਚ ਭਾਰਤ ਵਿੱਚ ਬਾਰਡਰ ਗਾਵਸਕਰ ਟਰਾਫੀ (ਫਰਵਰੀ ਅਤੇ ਮਾਰਚ) ਖੇਡਣੀ ਹੈ, ਜਦਕਿ ਏਸ਼ੇਜ਼ ਸੀਰੀਜ਼ 16 ਜੂਨ ਤੋਂ 30 ਜੁਲਾਈ ਤੱਕ ਏਸ਼ੇਜ਼ ਸੀਰੀਜ਼ ਖੇਡੀ ਜਾਵੇਗੀ। ਭਾਰਤ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਅਗਲੇ ਸਾਲ ਅਕਤੂਬਰ-ਨਵੰਬਰ ਵਿੱਚ ਹੋਵੇਗਾ। ਇੰਗਲੈਂਡ ਦੇ ਬੱਲੇਬਾਜ਼ ਸੈਮ ਬਿਲਿੰਗਸ ਨੇ ਵੀ ਟੈਸਟ ਕ੍ਰਿਕਟ 'ਤੇ ਧਿਆਨ ਦੇਣ ਲਈ IPL 2023 ਨਾ ਖੇਡਣ ਦਾ ਫੈਸਲਾ ਕੀਤਾ ਹੈ।


author

cherry

Content Editor

Related News