ਕ੍ਰਿਸਟੀਆਨੋ ਰੋਨਾਲਡੋ ਨੇ ਸੋਸ਼ਲ ਮੀਡੀਆ 'ਤੇ ਰਚਿਆ ਇਤਿਹਾਸ

Friday, Sep 13, 2024 - 06:24 PM (IST)

ਸਪੋਰਟਸ ਡੈਸਕ- ਕ੍ਰਿਸਟੀਆਨੋ ਰੋਨਾਲਡੋ ਨਾ ਸਿਰਫ ਫੁੱਟਬਾਲ ਦੇ ਮੈਦਾਨ 'ਤੇ ਹੀ ਨਹੀਂ ਸਗੋਂ ਡਿਜ਼ੀਟਲ ਵਰਲਡ 'ਚ  ਵੀ ਰਿਕਾਰਡ ਤੋੜਦੇ ਜਾ ਰਹੇ ਹਨ। ਪੁਰਤਗਾਲ ਦਾ ਇਹ ਖਿਡਾਰੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ 1 ਬਿਲੀਅਨ ਫੋਲੋਅਰਜ਼ ਨੂੰ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਇਹ ਮੀਲ ਦਾ ਪੱਥਰ ਦੁਨੀਆ ਭਰ 'ਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਅਥਲੀਟ ਦੇ ਰੂਪ 'ਚ ਮਸ਼ਹੂਰ ਰੋਨਾਲਡੋ ਦੀ ਗਲੋਬਲ ਆਈਕਨ ਦੇ ਰੂਪ 'ਚ ਸਥਿਤੀ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। 
ਰੋਨਾਲਡੋ ਦੇ ਹੈਰਾਨ ਕਰਨ ਵਾਲੇ ਸੋਸ਼ਲ ਮੀਡੀਆ ਫੋਲੋਇੰਗ 'ਚ ਇੰਸਟਾਗ੍ਰਾਮ 'ਤੇ 639 ਮਿਲੀਅਨ ਤੋਂ ਜ਼ਿਆਦਾ ਫੋਲੋਅਰਜ਼, ਫੇਸਬੁੱਕ 'ਤੇ 170 ਮਿਲੀਅਨ, ਐਕਸ 'ਤੇ 113 ਮਿਲੀਅਨ ਅਤੇ ਯੂਟਿਊਬ 'ਤੇ 60.5 ਮਿਲੀਅਨ ਸਬਸਕ੍ਰਾਈਬਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਯੂਟਿਊਬ ਚੈਨਲ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਲਾਂਚ ਕੀਤਾ ਗਿਆ ਸੀ, ਫਿਰ ਵੀ ਇਹ ਆਪਣੇ ਪਹਿਲੇ ਦਿਨ 15 ਮਿਲੀਅਨ ਸਬਸਕ੍ਰਾਈਬਰ ਅਤੇ ਪਹਿਲੇ ਹਫਤੇ 'ਚ 50 ਮਿਲੀਅਨ ਤੱਕ ਪਹੁੰਚ ਗਿਆ। 

 

ਐਕਸ 'ਤੇ ਇਕ ਵਿਸ਼ੇਸ਼ ਪੋਸਟ 'ਚ, ਰੋਨਾਲਡੋ ਨੇ ਇਸ ਇਤਿਹਾਸਕ ਪ੍ਰਾਪਤੀ ਦੀ ਘੋਸ਼ਣਾ ਕੀਤੀ ਅਤੇ ਆਪਣੇ ਪ੍ਰਸ਼ੰਸਕਾਂ ਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਭਰੋਸੇ ਲਈ ਧੰਨਵਾਦ ਪ੍ਰਗਟ ਕੀਤਾ। ਖੇਡ ਜਗਤ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਿ ਇਕ ਮਹੱਤਵਪੂਰਨ ਘਟਨਾ ਬਣ ਗਈ ਹੈ, ਉਨ੍ਹਾਂ ਦਾ ਪ੍ਰਤੀਕ "ਸਿਉ" ਜਸ਼ਨ ਫੁੱਟਬਾਲ ਤੱਕ ਸੀਮਿਤ ਨਾ ਰਹਿ ਕੇ ਵੱਖ-ਵੱਖ ਖੇਡਾਂ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ। ਰੋਨਾਲਡੋ ਦੀ ਪੋਸਟ 'ਚ ਲਿਖਿਆ ਹੈ, 'ਅਸੀਂ ਇਤਿਹਾਸ ਰਚ ਦਿੱਤਾ ਹੈ - 1 ਬਿਲੀਅਨ ਫਾਲੋਅਰਜ਼! ਇਹ ਸਿਰਫ਼ ਇੱਕ ਨੰਬਰ ਤੋਂ ਵੱਧ ਹੈ – ਇਹ ਖੇਡ ਅਤੇ ਉਸ ਤੋਂ ਪਰੇ ਸਾਡੇ ਸਾਂਝੇ ਜਨੂੰਨ, ਪ੍ਰੇਰਨਾ ਅਤੇ ਪਿਆਰ ਦਾ ਨਤੀਜਾ ਹੈ...ਮਦੀਰਾ ਦੀਆਂ ਸੜਕਾਂ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ਤੱਕ, ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਹੈ, ਅਤੇ ਹੁਣ ਅਸੀਂ 1 ਅਰਬ ਲੋਕ ਇਕੱਠੇ ਖੜ੍ਹੇ ਹਾਂ।
ਰੋਨਾਲਡੋ ਨੇ ਅੱਗੇ ਕਿਹਾ, 'ਤੁਸੀਂ ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਮੇਰੇ ਨਾਲ ਹਰ ਪੜਾਅ 'ਤੇ ਰਹੇ ਹੋ... ਮੇਰੇ 'ਤੇ ਵਿਸ਼ਵਾਸ ਕਰਨ, ਤੁਹਾਡੇ ਸਮਰਥਨ ਲਈ ਅਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਸਭ ਤੋਂ ਵਧੀਆ ਅਜੇ ਆਉਣਾ ਬਾਕੀ ਹੈ ਅਤੇ ਅਸੀਂ ਅੱਗੇ ਵਧਦੇ ਰਹਾਂਗੇ, ਜਿੱਤਦੇ ਰਹਾਂਗੇ ਅਤੇ ਇਕੱਠੇ ਮਿਲ ਕੇ ਇਤਿਹਾਸ ਰਚਦੇ ਰਹਾਂਗੇ।

ਇਹ ਵੀ ਪੜ੍ਹੋ : ਜੇ ਪਰਿਵਾਰ ਬਚਾਉਣਾ ਤਾਂ ਦਿਓ ਛੇ ਕਰੋੜ, ਨਹੀਂ ਤਾਂ ਜਲਦੀ ਦਿਖਾਵਾਂਗੇ ਟਰੇਲਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Aarti dhillon

Content Editor

Related News