ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਮਗਰੋਂ ਨਿਸ਼ਾਨੇ ’ਤੇ ਆਏ ਕ੍ਰਿਕਟਰ ਰਹਾਣੇ, ਟਵਿਟਰ ਚੈਟ ਹੋਈ ਵਾਇਰਲ
Tuesday, Jul 20, 2021 - 05:30 PM (IST)
ਨਵੀਂ ਦਿੱਲੀ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਕ੍ਰਾਈਮ ਬ੍ਰਾਂਚ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ। ਉਨ੍ਹਾਂ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਦੇ ਬਾਅਦ ਭਾਰਤੀ ਕ੍ਰਿਕਟਰ ਅਜਿੰਕਿਆ ਰਹਾਣੇ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਏ ਹਨ। ਦਰਅਸਲ ਰਹਾਣੇ ਨੇ 19 ਅਕਤੂਬਰ 2012 ਨੂੰ ਰਾਜ ਕੁੰਦਰਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ ਕਿ ਸਰ ਤੁਸੀਂ ਚੰਗਾ ਕੰਮ ਕਰ ਰਹੇ ਹੋ, ਜਿਸ ਦਾ ਜਵਾਬ ਦਿੰਦੇ ਹੋਏ ਕੁੰਦਰਾ ਨੇ ਕਿਹਾ ਸੀ ਕਿ ਧੰਨਵਾਦ, ਤੁਸੀਂ ਜ਼ਰੂਰ ਆਇਓ ਅਤੇ ਇਸ ਨੂੰ ਲਾਈਵ ਦੇਖਿਓ। ਰਹਾਣੇ ਨੇ ਜਿਸ ਦੇ ਜਵਾਬ ਵਿਚ ਲਿਖਿਆ, ‘ਹਾਂ, ਮੈਂ ਜ਼ਰੂਰ ਆਵਾਂਗਾ।’
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਖੇਡ ਪਿੰਡ ’ਚ ਖਿਡਾਰੀਆਂ ਲਈ ਘਰ ਵਰਗਾ ਮਾਹੌਲ, ਪਰੋਸਿਆ ਜਾ ਰਿਹੈ ‘ਦਾਲ-ਪਰੌਂਠਾ’
ਦੱਸ ਦੇਈਏ ਕਿ ਇਸ ਸਾਲ ਫਰਵਰੀ ਵਿਚ ਕੁੰਦਰਾ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਗਈ ਸੀ। ਉਨ੍ਹਾਂ ’ਤੇ ਅਸ਼ਲੀਲ ਵੀਡੀਓ ਰਿਕਾਰਡ ਕਰਨ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ਦੇ ਗ੍ਰਿਫ਼ਤਾਰ ਹੋਣ ਦੇ ਬਾਅਦ ਰਹਾਣੇ ਦਾ ਇਹ ਪੁਰਾਣਾ ਟਵੀਟ ਵਾਇਰਲ ਹੋਣ ਲੱਗਾ। 2012 ਵਿਚ ਉਨ੍ਹਾਂ ਨੇ ਰਾਜ ਕੁੰਦਰਾ ਦੀ ਕਿਸੇ ਕੰਮ ਲਈ ਤਾਰੀਫ਼ ਕੀਤੀ ਸੀ। ਉਸ ਸਮੇਂ ਕੁੰਦਰਾ ਆਈ.ਪੀ.ਐੱਲ. ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਦੇ ਸਹਿ-ਮਾਲਕ ਸਨ।
ਇਹ ਵੀ ਪੜ੍ਹੋ: ਟੋਕੀਓ ’ਚ ਗੱਤੇ ਨਾਲ ਬਣੇ ਬੈੱਡਾਂ ’ਤੇ ਸੌਣਗੇ ਐਥਲੀਟ, ਜਾਣੋ ਇਸ ਦੇ ਪਿੱਛੇ ਕਾਰਨ
ਦੱਸਣਯੋਗ ਹੈ ਕਿ ਰਾਜ ਕੁੰਦਰਾ ਨੂੰ ਸੋਮਵਾਰ ਦੇਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੰਗਲਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 23 ਜੁਲਾਈ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਤੇ ਮੰਡਰਾਏ ਕੋਰੋਨਾ ਦੇ ਬੱਦਲ, 9 ਹੋਰ ਲੋਕ ਕੋਵਿਡ-19 ਪਾਜ਼ੇਟਿਵ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।