ਘਰ ਪਰਤਣ ਦੀ ਟਿਕਟ ਦੇ ਪ੍ਰਬੰਧ ਲਈ ਲੋਕਾਂ ਤੋਂ ਪੈਸੇ ਮੰਗ ਰਿਹੈ ਕ੍ਰਿਕਟਰ ਲੇਨ ਓਬ੍ਰਾਇਨ

Friday, Mar 27, 2020 - 01:19 AM (IST)

ਘਰ ਪਰਤਣ ਦੀ ਟਿਕਟ ਦੇ ਪ੍ਰਬੰਧ ਲਈ ਲੋਕਾਂ ਤੋਂ ਪੈਸੇ ਮੰਗ ਰਿਹੈ ਕ੍ਰਿਕਟਰ ਲੇਨ ਓਬ੍ਰਾਇਨ

ਕ੍ਰਾਈਸਟਚਰਚ- ਬ੍ਰਿਟੇਨ ਵਿਚ ਆਪਣੇ ਪਰਿਵਾਰ ਨਾਲ ਮਿਲਣ ਨੂੰ ਬੇਤਾਬ ਨਿਊਜ਼ੀਲੈਂਡ ਦਾ ਸਾਬਕਾ ਤੇਜ਼ ਗੇਂਦਬਾਜ਼ ਲੇਨ ਓਬ੍ਰਾਇਨ ਨੂੰ ਵਾਪਸੀ ਦੀ ਟਿਕਟ ਲਈ ਲੋਕਾਂ ਤੋਂ ਪੈਸੇ ਮੰਗਣੇ ਪੈ ਰਹੇ ਹਨ ਕਿਉਂਕਿ ਕੋਵਿਡ-19 ਮਹਾਮਾਰੀ ਕਾਰਣ ਉਸਦੀ ਉਡਾਣ ਰੱਦ ਹੋ ਗਈ ਸੀ। ਓਬ੍ਰਾਇਨ ਟਵਿਟਰ ਰਾਹੀਂ ਲੋਕਾਂ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ। ਉਸ ਨੇ ਟਵੀਟ ਕੀਤਾ, ''ਬ੍ਰਿਟੇਨ ਵਾਪਸੀ ਦੀ ਉਡਾਣ ਲੈਣ ਲਈ ਪੈਸਿਆਂ ਦਾ ਬੰਦੋਬਸਤ ਕਰਨ ਦੀ ਕੋਸ਼ਿਸ਼ ਵਿਚ ਰੁੱਝਿਆ ਹਾਂ। ਜੇਕਰ ਕੋਈ ਸਕਾਈਪ ਜਾਂ ਵੀਡੀਓ ਕਾਲ 'ਤੇ ਕ੍ਰਿਕਟ, ਰਾਜਨੀਤੀ, ਖਾਣਾ, ਸਚਿਨ, ਮਾਨਸਿਕ ਸਿਹਤ ਤੇ ਕਿਸੇ ਵੀ ਬਾਰੇ ਵਿਚ ਪੁੱਛਣਾ ਚਾਹੁੰਦਾ ਹੈ ਤੇ ਕੁਝ ਡਾਲਰ ਦੇ ਸਕਦਾ ਹੈ ਤੇ ਮੈਂ ਤਿਆਰ ਹਾਂ।''


ਨਿਊਜ਼ੀਲੈਂਡ ਲਈ 22 ਟੈਸਟ, 10 ਵਨ ਡੇ ਤੇ 4 ਟੀ-20 ਖੇਡ ਚੁੱਕਾ ਓਬ੍ਰਾਇਨ ਹੁਣ ਪਰਿਵਾਰ ਨਾਲ ਬ੍ਰਿਟੇਨ ਵਿਚ ਰਹਿੰਦਾ ਹੈ। ਉਹ ਮਾਨਸਿਕ ਸਿਹਤ ਨਾਲ ਜੁੜੇ ਮਾਮਲੇ ਲਈ ਨਿਊਜ਼ੀਲੈਂਡ ਆਇਆ ਸੀ। ਉਸ ਨੇ ਪਹਿਲਾਂ ਚਿੰਤਾ ਜਤਾਈ ਸੀ ਕਿ ਉਸਦੀ ਪਤਨੀ ਫੇਫੜਿਆਂ ਦੀ ਬੀਮਾਰੀ ਨਾਲ ਜੂਝ ਰਹੀ ਹੈ, ਜਿਸ ਤੋਂ ਉਸ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਵਧੇਰੇ ਹੈ।


author

Gurdeep Singh

Content Editor

Related News