ਭਾਰਤ ਦੀ ਵਜ੍ਹਾ ਨਾਲ ਕ੍ਰਿਕਟ ਦੀ 100 ਸਾਲ ਬਾਅਦ ਓਲੰਪਿਕ ’ਚ ਵਾਪਸੀ ਹੋਈ : ਰਿਸ਼ੀ ਸੁਨਕ

Wednesday, Jun 04, 2025 - 11:04 AM (IST)

ਭਾਰਤ ਦੀ ਵਜ੍ਹਾ ਨਾਲ ਕ੍ਰਿਕਟ ਦੀ 100 ਸਾਲ ਬਾਅਦ ਓਲੰਪਿਕ ’ਚ ਵਾਪਸੀ ਹੋਈ : ਰਿਸ਼ੀ ਸੁਨਕ

ਅਹਿਮਦਾਬਾਦ– ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਸਦੀ ਦੇ ਲੰਬੇ ਫਰਕ ਤੋਂ ਬਾਅਦ ਓਲੰਪਿਕ ਵਿਚ ਕ੍ਰਿਕਟ ਦੀ ਵਾਪਸੀ ਨੂੰ ਭਾਰਤ ਦੇ ਵਧਦੇ ਵਿਸ਼ਵ ਪੱਧਰੀ ਅਸਰ ਨਾਲ ਜੋੜਿਆ ਤੇ ਨਾਲ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੀ ਬਦਲਾਅ ਲਿਆਉਣ ਦੀ ਕਾਬਲੀਅਤ ਦੀ ਸ਼ਲਾਘਾ ਕੀਤੀ। ਕ੍ਰਿਕਟ ਨੂੰ 1900 ਤੋਂ ਬਾਅਦ ਪਹਿਲੀ ਵਾਰ ਲਾਸ ਏਂਜਲਸ ਓਲੰਪਿਕ 2028 ਦੀਆਂ ਪ੍ਰਤੀਯੋਗਿਤਾਵਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।

ਅਹਿਮਦਾਬਾਦ ਵਿਚ ਆਈ. ਪੀ. ਐੱਲ. ਫਾਈਨਲ ਦੇਖਣ ਪਹੁੰਚੇ ਸੁਨਕ ਨੇ ਕਿਹਾ, ‘‘ਇਹ 21ਵੀਂ ਸਦੀ ਵਿਚ ਭਾਰਤ ਦੇ ਅਸਰ ਦਾ ਸੰਕੇਤ ਹੈ। ਭਾਰਤ ਦੇ ਜਨੂੰਨ, ਭਾਰਤ ਦੇ ਸਵਾਦ ਦਾ ਵਿਸ਼ਵ ਪੱਧਰੀ ਪ੍ਰਭਾਵ ਹੈ। ਕ੍ਰਿਕਟ ਦੀ 100 ਸਾਲ ਵਿਚ ਪਹਿਲੀ ਵਾਰ ਓਲੰਪਿਕ ਵਿਚ ਵਾਪਸੀ ਕਿਉਂ ਹੋਈ ਹੈ? ਭਾਰਤ ਦੀ ਵਜ੍ਹਾ ਨਾਲ।’’

ਉਸ ਨੇ ਕਿਹਾ,‘‘ਆਈ. ਪੀ. ਐੱਲ. ਨੇ ਕ੍ਰਿਕਟ ਨੂੰ ਬਦਲ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਕੋਈ ਵੀ ਕ੍ਰਿਕਟਰ ਭਾਵੇਂ ਕਿਸੇ ਵੀ ਜਗ੍ਹਾ ਦਾ ਹੋਵੇ, ਉਹ ਆਪਣੇ ਕਰੀਅਰ ਦੇ ਕਿਸੇ ਵੀ ਪੜਾਅ ਵਿਚ ਆਈ. ਪੀ. ਐੱਲ. ਖੇਡਣਾ ਚਾਹੁੰਦਾ ਹੈ। ਮਹਿਲਾਵਾਂ ਦੀ ਕ੍ਰਿਕਟ ਲਈ ਵੀ ਇਹ ਬਹੁਤ ਵਧੀਆ ਰਿਹਾ ਹੈ ਕਿਉਂਕਿ ਮਹਿਲਾ ਪ੍ਰੀਮੀਅਰ ਲੀਗ ਵਿਚ ਕਾਫੀ ਜ਼ਿਆਦਾ ਲੜਕੀਆਂ ਖੇਡ ਰਹੀਆਂ ਹਨ।’’


author

Tarsem Singh

Content Editor

Related News