ਕ੍ਰਿਕਟ 'ਚ ਆ ਰਿਹਾ ਹੈ ਨਵਾਂ ਰੂਲ, ਇਕ ਗੇਂਦ 'ਤੇ ਆਊਟ ਹੋਣਗੇ 2 ਬੱਲੇਬਾਜ਼

Friday, Jan 31, 2025 - 11:07 AM (IST)

ਕ੍ਰਿਕਟ 'ਚ ਆ ਰਿਹਾ ਹੈ ਨਵਾਂ ਰੂਲ, ਇਕ ਗੇਂਦ 'ਤੇ ਆਊਟ ਹੋਣਗੇ 2 ਬੱਲੇਬਾਜ਼

ਨਵੀਂ ਦਿੱਲੀ- ਕ੍ਰਿਕਟ ਲਈ ਆਮ ਤੌਰ 'ਤੇ ਇਸ ਖੇਡ ਨੂੰ ਚਲਾਉਣ ਵਾਲੀ ਸੰਸਥ ਆਈਸੀਸੀ ਨਿਯਮ ਬਣਾਉਂਦੀ ਹੈ ਪਰ ਕਈ ਵਾਰ ਦੁਨੀਆ ਭਰ 'ਚ ਜਾਰੀ ਟੀ-20 ਲੀਗ ਇਸ ਨੂੰ ਦਿਲਚਸਪ ਬਣਾਉਣ ਲਈ ਕੁਝ ਰੋਚਕ ਨਿਯਮ ਲੈ ਕੇ ਆਉਂਦੀ ਹੈ। ਹਾਲਾਂਕਿ ਉਹ ਸਿਰਫ਼ ਲੀਗ 'ਚ ਹੀ ਇਸਤੇਮਾਲ ਕੀਤੇ ਜਾਂਦੇ ਹਨ, ਉਨ੍ਹਾਂ ਦਾ ਇੰਟਰਨੈਸ਼ਨਲ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਹੈ। ਅਜਿਹਾ ਭਾਰਤ 'ਚ ਹੋਣ ਵਾਲੀ ਟੀ-20 ਲੀਗ ਆਈ.ਪੀ.ਐੱਲ. 'ਚ ਦੇਖਣ ਨੂੰ ਮਿਲ ਚੁੱਕਿਆ ਹੈ, ਜਿੱਥੇ ਇਮਪੈਕਟ ਪਲੇਅਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਆਸਟ੍ਰੇਲੀਆ 'ਚ ਖੇਡੀ ਜਾਣ ਵਾਲੀ ਬਿਗ ਬੈਸ਼ ਲੀਗ 'ਚ ਅਗਲੇ ਸੀਜਨ ਲਈ ਕੁਝ ਨਿਯਮਾਂ 'ਤੇ ਚਰਚਾ ਚੱਲ ਰਹੀ ਹੈ। ਜੇਕਰ ਇਹ ਲਾਗੂ ਹੋ ਜਾਂਦੇ ਹਨ ਤਾਂ ਕ੍ਰਿਕਟ 'ਚ ਦਿਲਚਸਪ ਹੋ ਸਕਦਾ ਹੈ ਅਤੇ ਇਸ 'ਚ ਕ੍ਰਾਂਤੀਕਾਰੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਇਨ੍ਹਾਂ ਕ੍ਰਾਂਤੀਕਾਰੀ ਨਿਯਮਾਂ 'ਤੇ ਚਰਚਾ

ਡੇਜਿਗਨੇਟੇਡ ਹਿਟਰ (DH)- ਬਿਗ ਬੈਸ਼ ਲੀਗ 'ਚ ਸਭ ਤੋਂ ਪਹਿਲੇ ਜਿਸ ਨਿਯਮ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹ ਹੈ ਡੇਜਿਗਨੇਟੇਡ ਹਿਟਰ (DH)। ਇਹ ਕੁਝ ਹੱਦ ਤੱਕ ਆਈਪੀਐੱਲ 'ਚ ਇਸਤੇਮਾਲ ਹੋਣ ਵਾਲੇ ਇਮਪੈਕਟ ਪਲੇਅਰ ਦੀ ਤਰ੍ਹਾਂ ਹੈ। ਹਾਲਾਂਕਿ, ਇਮਪੈਕਟ ਪਲੇਅਰ 'ਚ ਇਕ ਖਿਡਾਰੀ ਨੂੰ ਦੂਜੇ ਨਾਲ ਪੂਰੀ ਤਰ੍ਹਾਂ ਬਦਲ ਦਿੱਤਾ ਜਾਂਦਾ ਹੈ ਪਰ DH ਨਿਯਮ ਦੇ ਤਹਿਤ, ਦੋਵੇਂ ਟੀਮਾਂ ਆਪਣੇ ਪਲੇਇੰਗ ਇਲੈਵਨ 'ਚੋਂ ਇਕ ਖਿਡਾਰੀ ਨੂੰ ਸਿਰਫ਼ ਬੈਟਿੰਗ ਲਈ ਨਾਮਿਨੇਟ ਕਰ ਸਕਣਗੇ। ਇਸ ਖਿਡਾਰੀ ਨੂੰ ਫੀਲਡਿੰਗ ਕਰਨ ਦੀ ਲੋੜ ਨਹੀਂ ਹੋਵੇਗੀ। 

ਬੈਕ ਟੂ ਬੈਕ ਓਵਰ- ਇਸ ਤੋਂ ਇਲਾਵਾ ਇਕ ਹੀ ਐਂਡ ਤੋਂ ਬੈਕ ਟੂ ਬੈਕ 2 ਓਵਰ ਪਾਉਣ ਦੀ ਮਨਜ਼ੂਰੀ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਕਪਤਾਨ ਚਾਹੇ ਤਾਂ ਕਿਸੇ ਇਕ ਗੇਂਦਬਾਜ਼ ਤੋਂ ਲਗਾਤਾਰ 12 ਗੇਂਦ ਇਕ ਹੀ ਐਂਡ ਤੋਂ ਸੁੱਟਣ ਲਈ ਕਹਿ ਸਕਦਾ ਹੈ। 

ਇਕ ਗੇਂਦ 'ਤੇ 2 ਬੱਲੇਬਾਜ਼ ਆਊਟ

ਡਬਲ ਪਲੇਅ- ਫਿਲਹਾਲ ਕ੍ਰਿਕਟ 'ਚ ਆਮ ਤੌਰ 'ਤੇ ਇਕ ਗੇਂਦ 'ਤੇ ਜ਼ਿਆਦਾ ਤੋਂ ਜ਼ਿਆਦਾ ਇਕ ਹੀ ਬੱਲੇਬਾਜ਼ ਆਊਟ ਹੋ ਸਕਦੇ ਹਨ ਪਰ ਬਿਗ ਬੈਸ਼ ਲੀਗ 'ਚ ਇਸ 'ਚ ਵੀ ਤਬਦੀਲੀ ਕੀਤੇ ਜਾਣ ਦੀ ਚਰਚਾ ਹੈ। ਅਗਲੇ ਸੀਜਨ 'ਚ 'ਡਬਲ ਪਲੇਅ' ਦਾ ਨਿਯਮ ਲਿਆਂਦਾ ਜਾ ਸਕਦਾ ਹੈ। ਇਸ ਦੇ ਅਧੀਨ ਇਕ ਹੀ ਗੇਂਦ 'ਤੇ 2 ਬੱਲੇਬਾਜ਼ ਆਊਟ ਹੋ ਸਕਣਗੇ। ਇਸ ਨਿਯਮ ਤੋਂ ਬਾਅਦ ਦੋਵੇਂ ਛੋਰ ਦੇ ਬੱਲੇਬਾਜ਼ਾਂ ਨੂੰ ਰਨ ਆਊਟ ਜਾਂ ਇਕ ਨੂੰ ਕੈਚ ਆਊਟ ਜਾਂ ਬੋਲਡ ਕਰਨ ਤੋਂ ਬਾਅਦ ਦੂਜੇ ਨੂੰ ਰਨ ਆਊਟ ਕੀਤਾ ਜਾ ਸਕੇਗਾ। 

ਮੇਡਨ ਸੁੱਟਣ 'ਤੇ ਆਊਟ- ਬਿਗ ਬੈਸ਼ ਲੀਗ ਦੇ ਅਗਲੇ ਸੀਜਨ 'ਚ ਇਕ ਹੋਰ ਦਿਲਚਸਪ ਤਬਦੀਲੀ 'ਤੇ ਚਰਚਾ ਜਾਰੀ ਹੈ ਅਤੇ ਉਹ ਹੈ ਮੇਡਨ ਸੁੱਟਣ 'ਤੇ ਵੈਰੀਏਸ਼ਨ। ਇਸ ਦੇ ਅਧੀਨ ਜੇਕਰ ਕੋਈ ਵੀ ਗੇਂਦਬਾਜ਼ ਲਗਾਤਾਰ 6 ਗੇਂਦ ਡਾਟ ਸੁੱਟਣ 'ਚ ਸਫ਼ਲ ਰਹਿੰਦਾ ਹੈ ਤਾਂ ਬੱਲੇਬਾਜ਼ ਨੂੰ ਆਊਟ ਦੇ ਦਿੱਤਾ ਜਾਵੇਗਾ। ਨਹੀਂ ਤਾਂ ਥੋੜ੍ਹਾ ਵੈਰੀਏਸ਼ਨ ਕਰਦੇ ਹੋਏ ਉਸ ਦੇ ਕੋਟੇ ਤੋਂ ਇਕ ਓਵਰ ਜ਼ਿਆਦਾ ਯਾਨੀ 5ਵਾਂ ਓਵਰ ਸੁੱਟਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਰਿਪੋਰਟ ਅਨੁਸਾਰ ਕ੍ਰਿਕਟ ਨੂੰ ਹੋਰ ਤੇਜ਼ ਬਣਾਉਣ ਦੇ ਨਾਲ-ਨਾਲ ਖਿਡਾਰੀਆਂ ਦੇ ਵਰਕਲੋਡ ਨੂੰ ਘੱਟ ਕਰਨ ਲਈ ਅਜਿਹਾ ਕੀਤਾ ਜਾ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News