ਬਾਰਸੀਲੋਨਾ ਦੇ ਪ੍ਰਧਾਨ ਦਾ ਵਿਵਾਦਪੂਰਨ ਬਿਆਨ, ਮੇਸੀ ਚਾਹੇ ਤਾਂ ਕਲੱਬ ਛੱਡ ਸਕਦੈ

09/07/2019 1:56:50 PM

ਸਪੋਰਟਸ ਡੈਸਕ : ਸਪੈਨਿਸ਼ ਕਲੱਬ ਐੱਫ. ਸੀ. ਬਾਰਸੀਲੌਨਾ ਦੇ ਪ੍ਰਧਾਨ ਜੋਸਫ ਮਾਰੀਆ ਬਾਰਟੋਮਯੂ ਨੇ ਕਿਹਾ ਕਿ ਲਿਓਨੇਲ ਮੇਸੀ ਚਾਹੇ ਤਾਂ 2019-20 ਸੀਜ਼ਨ ਦੇ ਆਖਿਰ ਤਕ ਕਲੱਬ ਛੱਡ ਕੇ ਜਾ ਸਕਦੇ ਹਨ। 5 ਵਾਰ ਬਾਲੋਨ ਡੀ ਵੱਲੋਂ ਖਿਤਾਬ ਜਿੱਤ ਚੁੱਕੇ ਮੇਸੀ ਨੇ 2017 ਵਿਚ ਬਾਰਸੀਲੋਨਾ ਦੇ ਨਾਲ 4 ਸਾਲ ਦਾ ਕਰਾਰ ਕੀਤਾ ਸੀ ਪਰ ਬਾਰਟੋਮਯੂ ਨੇ ਕਿਹਾ ਕਿ ਮੇਸੀ ਆਪਣੇ ਕਰਾਰ ਦੇ ਖਤਮ ਹਣ ਤੋਂ ਪਹਿਲਾਂ ਵੀ ਕਲੱਬ ਨੂੰ ਅਲਵੀਦਾ ਕਹਿ ਸਕਦੇ ਹਨ।

ਬਾਰਟੋਮਯੂ ਨੇ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ''ਲਿਓਨੇਲ ਮੇਸੀ ਨੇ 2020-21 ਸੀਜ਼ਨ ਤੱਕ ਕਰਾਰ ਕੀਤਾ ਹੈ ਪਰ ਉਹ ਸੀਜ਼ਨ ਦੇ ਆਖਿਰ ਤੋਂ ਪਹਿਲਾਂ ਵੀ ਕਲੱਬ ਛੱਡ ਸਕਦੇ ਹਨ।'' ਹਾਲਾਂਕਿ ਬਾਰਸੀਲੋਨਾ ਪ੍ਰਧਾਨ ਨੇ ਕਿਹਾ ਕਿ ਉਹ ਕਲੱਬ ਵਿਚ ਮੇਸੀ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨਹੀਂ ਹੈ।

PunjabKesari

ਇਸ ਦੌਰਾਨ ਮੇਸੀ ਨੇ ਕਿਹਾ, ''ਮੈਂ ਚਾਹੁੰਦਾ ਹਾਂ ਕਿ 2021 ਤਕ ਬਾਰਸੀਲੋਨਾ ਲਈ ਖੇਡਾਂ ਅਤੇ ਉਸ ਤੋਂ ਬਾਅਦ ਵੀ ਇੱਥੇ ਹੀ ਰਹਾਂ। ਮੈਂ ਇਸ ਮਾਮਲੇ ਨੂੰ ਲੈ ਕੇ ਬਹੁਤ ਸ਼ਾਂਤ ਹਾਂ। ਦੱਸ ਦਈਏ ਕਿ ਜ਼ਖਮੀ ਹੋਣ ਕਾਰਨ ਮੇਸੀ ਬਾਰਸੀਲੋਨਾ ਲਈ ਹੁਣ ਤਕ ਮੈਦਾਨ 'ਚ ਨਹੀਂ ਉਤਰੇ ਹਨ।


Related News