ਕਰਨਲ ਰਾਜਪਾਲ ਸਿੰਘ ਦਿੱਲੀ ਜੂਡੋ ਪ੍ਰੀਸ਼ਦ ਦੇ ਮੁਖੀ ਚੁਣੇ ਗਏ
Monday, Apr 07, 2025 - 11:22 AM (IST)

ਨਵੀਂ ਦਿੱਲੀ– ਆਜ਼ਾਜ਼ ਕਲੱਬ ਦੇ ਕਰਨਲ ਰਾਜਪਾਲ ਸਿੰਘ ਨੂੰ ਦਿੱਲੀ ਜੂਡੋ ਪ੍ਰੀਸ਼ਦ ਦਾ ਮੁਖੀ ਤੇ ਭਾਰਤੀ ਜੂਡੋ ਅਕੈਡਮੀ ਦੇ ਨਵੀਨ ਚੌਹਾਨ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਦਿੱਲੀ ਜੂਡੋ ਪ੍ਰੀਸ਼ਦ ਦੀਆਂ ਚੋਣਾਂ ਸ਼ਨੀਵਾਰ ਨੂੰ ਰਾਜਧਾਨੀ ਵਿਚ ਹੋਈਆਂ।
ਖੇਡ ਸੰਸਥਾ ਨੇ ਇਕ ਬਿਆਨ ਵਿਚ ਕਿਹਾ, ‘‘ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਜ਼ਾਦ ਕਲੱਬ ਦੇ ਕਰਨਲ ਰਾਜਪਾਲ ਸਿੰਘ ਨੂੰ ਦਿੱਲੀ ਜੂਡੋ ਪ੍ਰੀਸ਼ਦ ਦਾ ਮੁਖੀ ਚੁਣਿਆ ਗਿਆ ਹੈ। ਉਨ੍ਹਾਂ ਦੇ ਵੱਡੇ ਪ੍ਰਸ਼ਾਸਨਿਕ ਤਜਰਬੇ ਤੇ ਖੇਡਾਂ ਦੇ ਵਿਕਾਸ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਨਾਲ ਪ੍ਰੀਸ਼ਦ ਨੂੰ ਗਤੀਸ਼ੀਲ ਤੇ ਦੂਰਦਰਸ਼ੀ ਅਗਵਾਈ ਮਿਲਣ ਦੀ ਉਮੀਦ ਹੈ।’’
ਸੋਨਮ ਨੂੰ ਖਜ਼ਾਨਚੀ ਚੁਣਿਆ ਗਿਆ ਹੈ। ਅਰਜੁਨ ਐਵਾਰਡ ਜੇਤੂ ਅਕਰਮ ਸ਼ਾਹ ਐਥਲੀਟ ਕਮਿਸ਼ਨ ਦਾ ਮੁਖੀ ਹੋਵੇਗਾ।