ਕਰਨਲ ਸਤੇਂਦਰ ਨੇ ਦਿਖਾਈ ਹਿੰਮਤ
Wednesday, Apr 11, 2018 - 01:10 AM (IST)

ਨਵੀਂ ਦਿੱਲੀ— ਲੈਫਟੀਨੈਂਟ ਕਰਨਲ ਸਤੇਂਦਰ ਵਰਮਾ (ਰਿਟਾ.) ਨੇ ਹਿੰਮਤ ਨੂੰ ਇਕ ਨਵੀਂ ਉਚਾਈ ਦਿੰਦਿਆਂ 19,400 ਫੁੱਟ ਉਚਾਈ ਤੋਂ ਇਕ ਏਅਰ ਬੈਲੂਨ ਰਾਹੀਂ ਛਲਾਂਗ ਲਾਈ ਤੇ ਸੁਰੱਖਿਅਤ ਢੰਗ ਨਾਲ ਉਤਰਨ ਲਈ ਪੈਰਾਸ਼ੂਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ 10 ਕਿ. ਮੀ. ਦੀ ਦੂਰੀ ਆਪਣੇ ਵਿੰਗਸੂਟ ਦਾ ਇਸਤੇਮਾਲ ਕਰ ਕੇ 4 ਮਿੰਟ ਤੋਂ ਵੱਧ ਸਮੇਂ ਤਕ ਉਡਦਿਆਂ ਪੂਰੀ ਕੀਤੀ। ਉਹ ਇਕ ਆਕਸੀਜਨ ਸਿਸਟਮ ਨਾਲ ਇੰਨੀ ਉਚਾਈ ਤੋਂ ਵਿੰਗਸੂਟ ਫਲਾਇੰਗ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।