ਏਸ਼ੀਆ ਕੱਪ ; ਚੀਨ ਨੇ ਕਜ਼ਾਕਿਸਤਾਨ ਨੂੰ 13-1 ਨਾਲ ਦਿੱਤੀ ਕਰਾਰੀ ਮਾਤ, ਸੁਪਰ-4 ਦੀਆਂ ਉਮੀਦਾਂ ਰੱਖੀਆਂ ਬਰਕਰਾਰ
Monday, Sep 01, 2025 - 05:09 PM (IST)

ਸਪੋਰਟਸ ਡੈਸਕ- ਹਾਕੀ ਏਸ਼ੀਆ ਕੱਪ ਦੇ ਪੂਲ-ਏ ਦੇ ਮੈਚ ਵਿਚ ਚੀਨ ਨੇ ਕਜ਼ਾਕਿਸਤਾਨ ਨੂੰ 13-1 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਤੇ ਸੁਪਰ-4 ਵਿਚ ਜਗ੍ਹਾ ਬਣਾਉਣ ਦਾ ਦਾਅਵਾ ਬਰਕਰਾਰ ਰੱਖਿਆ ਹੈ।
ਕਜ਼ਾਕਿਸਤਾਨ ਨੂੰ ਮੈਚ ਸ਼ੁਰੂ ਹੋਣ ਦੇ 12 ਸੈਕੰਡ ਦੇ ਅੰਦਰ ਹੀ ਪੈਨਲਟੀ ਮਿਲੀ ਤੇ ਅਗਿਮਟੇ ਡੂਈਸੇਂਗਜੀ ਨੇ ਸਟੀਕ ਫਲਿੱਕ ਨਾਲ ਗੋਲ ਕਰ ਕੇ ਆਪਣੀ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਚੀਨ ਲਈ ਡੂ ਸ਼ਿਹਾਓ (10ਵੇਂ ਤੇ 53ਵੇਂ), ਕਿਜੁਨ ਚੇਨ (13ਵੇਂ), ਚਾਂਗਲਿਆਂਗ ਲਿਨ (15ਵੇਂ ਤੇ 39ਵੇਂ), ਬੇਨਹਾਈ ਚੇਨ (29ਵੇਂ ਤੇ 56ਵੇਂ), ਯੂਆਨਲਿਨ ਲੂ (31ਵੇਂ), ਜਿਸ਼ੋਂਗ ਗਾਓ (33ਵੇਂ), ਸ਼ਿਯਾਓਲੋਂਗ ਗੁਓ (41ਵੇਂ ਤੇ 58ਵੇਂ) ਤੇ ਯੁਆਨਲਿਨ ਲੂ (42ਵੇਂ ਤੇ 44ਵੇਂ ਮਿੰਟ) ਨੇ ਗੋਲ ਕੀਤੇ।
ਇਹ ਵੀ ਪੜ੍ਹੋ- ਟਰੰਪ ਨੂੰ ਇਕ ਹੋਰ ਝਟਕਾ ! ਅਦਾਲਤ ਨੇ ਡਿਪੋਰਟੇਸ਼ਨ ਦੇ ਫ਼ੈਸਲੇ 'ਤੇ ਲਾਈ ਰੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e