ਚੀਨ ਦੀ ਝਾਂਗ ਨੇ ਨਵਾਰੋ ਨੂੰ ਹਰਾਇਆ
Wednesday, Oct 08, 2025 - 11:00 AM (IST)

ਵੁਹਾਨ– ਚੀਨ ਦੀ ਤਜਰਬੇਕਾਰ ਖਿਡਾਰਨ ਝਾਂਗ ਸ਼ੂਆਈ ਨੇ ਮੰਗਲਵਾਰ ਨੂੰ ਵੁਹਾਨ ਓਪਨ ਦੇ ਪਹਿਲੇ ਦੌਰ ਵਿਚ 14ਵਾਂ ਦਰਜਾ ਪ੍ਰਾਪਤ ਐਮਾ ਨਵਾਰੋ ’ਤੇ 6-2, 2-6, 6-3 ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਘਰੇਲੂ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ। 36 ਸਾਲਾ ਝਾਂਗ ਨੇ ਪਹਿਲੇ ਸੈੱਟ ਵਿਚ ਆਪਣੀ ਮਜ਼ਬੂਤ ਤੇ ਭਰੋਸੇਯੋਗ ਸਰਵਿਸ ਦੇ ਨਾਲ ਦਬਦਬਾ ਬਣਾਇਆ ਤੇ 82.4 ਫੀਸਦੀ ਫਸਟ ਸਰਵਿਸ ਪੁਆਇੰਟ ਜਿੱਤੇ, ਜਿਹੜੀ ਉਸਦੀ ਅਮਰੀਕੀ ਵਿਰੋਧੀ ਵਿਰੁੱਧ 58.1 ਫੀਸਦੀ ਤੋਂ ਕਿਤੇ ਵੱਧ ਸੀ।