ਫਿਡੇ ਗ੍ਰਾਂ. ਪ੍ਰੀ. ਸ਼ਤਰੰਜ : ਦੋਵੇਂ ਸੈਮੀਫਾਈਨਲ ਮੁਕਾਬਲੇ ਡਰਾਅ

11/12/2019 11:09:09 PM

ਹੈਮਬਰਗ (ਜਰਮਨੀ) (ਨਿਕਲੇਸ਼ ਜੈਨ)— ਫਿਡੇ ਗ੍ਰਾਂ.ਪ੍ਰੀ. ਦੇ ਸੈਮੀਫਾਈਨਲ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਕੌਣ ਇਸਦਾ ਖਿਤਾਬ ਆਪਣੇ ਨਾਂ ਕਰ ਕੇ ਫਿਡੇ ਕੈਂਡੀਡੇਟ ਵਿਚ ਜਗ੍ਹਾ ਬਣਾਉਣ ਵੱਲ ਕਦਮ ਅੱਗੇ ਵਧਾਉਂਦਾ ਹੈ। ਫਰਾਂਸ ਦੇ ਮੈਕਸਿਮ ਲਾਗ੍ਰੇਵ, ਪੋਲੈਂਡ ਦਾ ਜਾਨ ਡੂਡਾ ਅਤੇ ਰੂਸ ਦੇ 2 ਖਿਡਾਰੀ ਅਲੈਗਜ਼ੈਂਡਰ ਅਤੇ ਡੇਨੀਅਲ ਡੂਬੋਵ ਆਖਰੀ-4 ਵਿਚ ਪਹੁੰਚੇ ਹਨ, ਜਿਨ੍ਹਾਂ ਵਿਚੋਂ ਪਹਿਲਾ ਸੈਮੀਫਾਈਨਲ ਮੈਕਸਿਮ ਲਾਗ੍ਰੇਵ ਅਤੇ ਅਲੈਗਜ਼ੈਂਡਰ ਗ੍ਰੀਸਚੁਕ ਵਿਚਾਲੇ ਅਤੇ ਦੂਜਾ ਸੈਮੀਫਾਈਨਲ ਡੇਨੀਅਲ ਡੂਬੋਵ ਅਤੇ ਜਾਨ ਡੂਡਾ ਵਿਚਾਲੇ ਖੇਡਿਆ ਜਾ ਰਿਹਾ ਹੈ। ਸੈਮੀਫਾਈਨਲ ਵਿਚ ਵੀ ਹਰ ਰਾਊਂਡ ਦੀ ਤਰਜ਼ 'ਤੇ 2 ਕਲਾਸੀਕਲ ਮੁਕਾਬਲੇ ਖੇਡੇ ਜਾਣਗੇ ਅਤੇ ਜੇਕਰ ਨਤੀਜਾ ਨਾ ਆਇਆ  ਤਦ ਟਾਈਬ੍ਰੇਕ ਰਾਹੀਂ ਫਾਈਨਲ ਵਿਚ ਜਾਣ ਵਾਲੇ ਖਿਡਾਰੀਆਂ ਦਾ ਨਾਂ ਤੈਅ ਹੋਵੇਗਾ।
ਮੈਕਸਿਮ ਲਾਗ੍ਰੇਵ ਅਤੇ ਗ੍ਰੀਸਚੁਕ ਵਿਚਾਲੇ ਪਹਿਲਾ ਮੁਕਾਬਲਾ ਬਰਾਬਰੀ 'ਤੇ ਛੁੱਟਿਆ। ਸਫੈਦ ਮੋਹਰਿਆਂ ਨਾਲ ਖੇਡ ਰਹੇ ਮੈਕਸਿਮ ਨੇ ਰਾਏ ਲੋਪੇਜ ਓਪਨਿੰਗ ਵਿਚ ਬੜ੍ਹਤ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੋਹਰਿਆਂ ਦੀ ਲਗਾਤਾਰ ਅਦਲਾ-ਬਦਲੀ ਵਿਚਾਲੇ ਮੁਕਾਬਲਾ 27 ਚਾਲਾਂ ਵਿਚ ਬਰਾਬਰੀ 'ਤੇ ਛੁੱਟਿਆ। ਦੂਜੇ ਸੈਮੀਫਾਈਨਲ ਵਿਚ ਵੀ ਪਹਿਲੇ ਕਲਾਸੀਕਲ ਮੈਚ ਦਾ ਨਤੀਜਾ ਡਰਾਅ ਰਿਹਾ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਜਾਨ ਡੂਡਾ ਨੇ ਡੈਨੀਅਲ ਵਿਰੁੱਧ ਕੇਟਲਨ ਓਪਨਿੰਗ ਦਾ ਸਹਾਰਾ ਲਿਆ ਅਤੇ ਖੇਡ 29 ਚਾਲਾਂ ਵਿਚ ਡਰਾਅ ਰਹੀ।


Gurdeep Singh

Content Editor

Related News