IPL 2025 : 5 ਮੈਚਾਂ ਬਾਅਦ ਚੇਨਈ ਨੇ ਖੋਲ੍ਹਿਆ ਜਿੱਤ ਦਾ ਖਾਤਾ, ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ
Monday, Apr 14, 2025 - 11:37 PM (IST)

ਲਖਨਊ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 30ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (CSK) ਦਾ ਸਾਹਮਣਾ ਲਖਨਾਊ ਸੁਪਰ ਜਾਇੰਟ (LSG) ਨਾਲ ਹੈ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਜਿਸ 'ਚ ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।ਲਖਨਊ ਦੀ ਸ਼ੁਰੂਆਤ ਮਾੜੀ ਰਹੀ। ਓਪਨਰ ਏਡੇਨ ਮਾਰਕਰਾਮ ਨੂੰ ਖਲੀਲ ਅਹਿਮਦ ਨੇ 6 ਦੌੜਾਂ ਬਣਾ ਕੇ ਆਊਟ ਕਰ ਦਿੱਤਾ। ਲਖਨਊ ਨੂੰ ਨਿਕੋਲਸ ਪੂਰਨ ਤੋਂ ਉਮੀਦਾਂ ਸਨ ਪਰ ਉਹ 9 ਗੇਂਦਾਂ 'ਤੇ 8 ਦੌੜਾਂ ਬਣਾਉਣ ਤੋਂ ਬਾਅਦ ਅੰਸ਼ੁਲ ਕੰਬੋਜ ਦੀ ਗੇਂਦ 'ਤੇ ਐਲਬੀਡਬਲਯੂ ਆਊਟ ਹੋ ਗਿਆ। ਇਸ ਤੋਂ ਬਾਅਦ ਪੰਤ ਅਤੇ ਮਾਰਸ਼ ਨੇ ਕ੍ਰੀਜ਼ ਸੰਭਾਲੀ। ਮਾਰਸ਼ ਚੰਗੀ ਲੈਅ ਵਿੱਚ ਦਿਖਾਈ ਦੇ ਰਿਹਾ ਸੀ ਪਰ ਉਸਨੂੰ 10ਵੇਂ ਓਵਰ ਵਿੱਚ ਰਵਿੰਦਰ ਜਡੇਜਾ ਨੇ ਬੋਲਡ ਕਰ ਦਿੱਤਾ। ਉਸਨੇ 25 ਗੇਂਦਾਂ 'ਤੇ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪੰਤ ਅਤੇ ਆਯੁਸ਼ ਬਡੋਨੀ ਨੇ ਕ੍ਰੀਜ਼ ਸੰਭਾਲੀ ਪਰ ਉਨ੍ਹਾਂ ਦਾ ਸਟ੍ਰਾਈਕ ਰੇਟ ਘੱਟ ਰਿਹਾ। ਲਖਨਊ 13 ਓਵਰਾਂ ਵਿੱਚ ਸਿਰਫ਼ 103 ਦੌੜਾਂ ਹੀ ਬਣਾ ਸਕਿਆ। ਆਯੁਸ਼ ਬਡੋਨੀ ਨੂੰ ਧੋਨੀ ਨੇ 22 ਦੌੜਾਂ ਬਣਾ ਕੇ ਸਟੰਪ ਆਊਟ ਕੀਤਾ। ਪੰਤ ਨੇ ਤੇਜ਼ ਸ਼ਾਟ ਮਾਰ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਦਾ ਅਰਧ ਸੈਂਕੜਾ ਆਈਪੀਐਲ ਵਿੱਚ 19 ਪਾਰੀਆਂ ਤੋਂ ਬਾਅਦ ਆਇਆ। ਜਿਸ ਦੀ ਬਦੌਲਤ ਲਖਨਾਊ ਨੇ ਚੇਨਈ ਨੂੰ 167 ਦੌੜਾ ਦਾ ਟੀਚਾ ਦਿੱਤਾ। ਚੇਨਈ ਨੇ ਵਧੀਆ ਪ੍ਰਦਰਸ਼ਨ ਕਰ ਮੈਚ ਆਪਣੇ ਨਾਮ ਕੀਤਾ ਤੇ ਲਖਨਊ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।