ਗਾਂਗੁਲੀ-ਤੇਂਦੁਲਕਰ ਦੀ ਵਿਰਾਟ ਤੇ ਰੋਹਿਤ ਨਾਲ ਤੁਲਨਾ ''ਤੇ ਚੈਪਲ ਦਾ ਵੱਡਾ ਬਿਆਨ

12/22/2019 4:43:10 PM

ਨਵੀਂ ਦਿੱਲੀ : ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇਕ ਜੋੜੀ ਦੇ ਰੂਪ 'ਚ ਦੌੜਾਂ ਦਾ ਪਹਾੜ ਬਣਾ ਰਹੇ ਹਨ ਪਰ ਜਦੋਂ ਉੱਚ ਪੱਧਰ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਬਕਾ ਆਸਟਰੇਲੀਆਈ ਕਪਤਾਨ ਇਓਨ ਚੈਪਲ ਦਾ ਮੰਨਣਾ ਹੈ ਕਿ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੀ ਜੋੜੀ ਦੇ ਸਾਹਮਣੇ ਚੁਣੌਤੀ ਜ਼ਿਆਦਾ ਸਖਤ ਸੀ।

PunjabKesari

ਚੈਪਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਕੋਹਲੀ ਅਤੇ ਰੋਹਿਤ ਸ਼ਰਮਾ ਭਾਰਤ ਦੇ ਸਰਵਸ੍ਰੇਸ਼ਠ ਬੱਲੇਬਾਜ਼ ਹਨ। ਉਨ੍ਹਾਂ ਨੂੰ ਚੁਣੌਤੀ ਦੇਣ ਵਾਲਿਆਂ 'ਚ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੀ ਜੌੜੀ ਹੋਵੇਗੀ, ਜਿਨ੍ਹਾਂ ਨੇ 15 ਸਾਲਾਂ ਤਕ ਕੌਮਾਂਤਰੀ ਗੇਂਦਬਾਜ਼ਾਂ ਨੂੰ ਪਰੇਸ਼ਾਨੀ ਵਿਚ ਰੱਖਿਆ।'' ਚੈਪਲ ਨੇ ਇਸ ਤੋਂ ਬਾਅਦ ਉਦਾਹਰਣ ਦੇ ਕੇ ਸਮਝਾਇਆ ਕਿ ਗਾਂਗੁਲੀ-ਤੇਂਦੁਲਕਰ ਦੇ ਸਮੇਂ ਕਿਵੇਂ ਹਰੇਕ ਕੌਮਾਂਤਰੀ ਟੀਮ ਦੇ ਕੋਲ 2 ਤੇਜ਼ ਗੇਂਦਬਾਜ਼ ਹੁੰਦੇ ਸਨ। ਉਸ ਨੇ ਲਿਖਿਆ ਕਿ ਤੇਂਦੁਲਕਰ-ਗਾਂਗੁਲੀ ਨੇ ਆਪਣੇ ਜ਼ਿਆਦਾਤਰ ਸਮਾਂ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ੀ ਜੋੜੀਆਂ ਦੇ ਸਾਹਮਣੇ ਪਾਰੀ ਦਾ ਆਗਾਜ਼ ਕਰਦਿਆਂ ਬਿਤਾਇਆ। ਪਾਕਿਸਤਾਨ ਦੇ ਵਸੀਮ ਅਕਰਮ ਅਤੇ ਵਕਾਰ ਯੂਨਿਸ, ਵੈਸਟਇੰਡੀਜ਼ ਦੇ ਕਰਟਲੀ ਐਂਬਰੋਸ ਅਤੇ ਕਰਟਨੀ ਵਾਲਸ਼, ਆਸਟਰੇਲੀਆ ਦੇ ਗਲੈਨ ਮੈਕਗ੍ਰਾ ਅਤੇ ਬ੍ਰੈਟ ਲੀ, ਦੱਖਣੀ ਅਫਰੀਕਾ ਦਾ ਐਨਲ ਡੋਨਾਲਡ ਅਤੇ ਸ਼ਾਨ ਪਾਲਕ, ਸ਼੍ਰੀਲੰਕਾ ਦੇ ਲਸਿਥ ਮਲਿੰਗਾ ਅਤੇ ਚਮਿੰਡਾ ਵਾਸ ਦਾ ਸਾਹਮਣਾ ਕਰਦਿਆਂ ਕਿਸੇ ਵੀ ਬੱਲੇਬਾਜ਼ ਦੇ ਹੁਨਰ ਦੀ ਅਸਲੀ ਪਰੀਖਿਆ ਹੁੰਦੀ ਹੈ।

PunjabKesari

ਚੈਪਲ ਨੇ ਇਸ ਸੰਦਰਭ ਵਿਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਇਮਰਾਨ ਖਾਨ ਦੇ ਬਿਆਨ ਦਾ ਸਹਾਰਾ ਲਿਆ ਜਿਸ ਨੇ ਕਿਹਾ ਸੀ, ''ਤੁਸੀਂ ਕਿਸੇ ਵਿਅਕਤੀ ਦੀ ਪਛਾਣ ਉਸ ਦੇ ਵਿਰੋਧੀ ਨੂੰ ਦੇਖ ਕੇ ਕਰਦੇ ਹੋ। ਚੈਪਲ ਨੇ ਕਿਹਾ, ''ਵਿਰੋਧੀ ਧਿਰ ਦੀ ਮਜ਼ਬੂਤੀ ਨੂੰ ਦੇਖਦਿਆਂ ਤੁਹਾਨੂੰ ਤੇਂਦੁਲਕਰ ਅਤੇ ਗਾਂਗੁਲੀ ਦਾ ਪਲੜਾ ਭਾਰਾ ਰੱਖਣਾ ਹੋਵੇਗਾ। ਹਾਲਾਂਕਿ ਜੇਕਰ ਤੁਸੀਂ ਵਰਤਮਾਨ ਅੰਕੜਿਆਂ 'ਤੇ ਗੌਰ ਕਰੋ ਅਤੇ ਕੋਹਲੀ ਨੂੰ ਵੀ ਤੇਂਦੁਲਕਰ ਦੇ ਸਨਮਾਨ ਅਤੇ ਸ਼ਰਮਾ ਨੂੰ ਗਾਂਗੁਲੀ ਦੇ ਸਨਮਾਨ ਪਾਰੀਆਂ ਦਵੋ ਤਾਂ ਵਰਤਮਾਨ ਜੋੜੀ ਦਾ ਪਲੜਾ ਭਾਰੀ ਹੋ ਜਾਂਦਾ ਹੈ। ਹਾਲਾਂਕਿ ਕੋਹਲੀ ਅਤੇ ਸ਼ਰਮਾ ਸਫੇਦ ਗੇਂਦ ਦੀ ਸਰਵਸ੍ਰੇਸ਼ਠ ਜੋੜੀ ਹੈ। ਉਨ੍ਹਾਂ ਦਾ ਵਨ ਡੇ ਅਤੇ ਟੀ-20 ਦਾ ਸਾਂਝੇ ਤੌਰ 'ਤੇ ਰਿਕਾਰਡ ਬਿਹਤਰੀਨ ਹੈ। ਕੋਹਲੀ ਨੇ ਦੋਵੇਂ ਫਾਰਮੈੱਟ ਵਿਚ 50 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਤੇਂਦੁਲਕਰ ਨੇ ਬਹੁਤ ਘੱਟ ਟੀ-20 ਖੇਡੇ ਹਨ ਅਤੇ ਜਦੋਂ ਤਕ ਇਹ ਫਾਰਮੈੱਟ ਪ੍ਰਸਿੱਧ ਹੋਇਆ ਤਦ ਤੱਕ ਗਾਂਗੁਲੀ ਦਾ ਕਰੀਅਰ ਖਤਮ ਹੋ ਚੁੱਕਾ ਸੀ।''


Related News