ਅਮਰੀਕੀ ਤੈਰਾਕੀ ਕੋਚਾਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ

06/11/2020 3:21:20 PM

ਨਿਊਯਾਰਕ : ਅਮਰੀਕਾ ਵਿਚ 6 ਮਹਿਲਾਵਾਂ ਨੇ ਅਮਰੀਕੀ ਤੈਰਾਕੀ ਸੰਘ, ਕੈਲੀਫੋਰਨੀਆ ਵਿਚ ਉਸ ਦੇ ਸਥਾਨਕ ਸੰਘ ਅਤੇ ਹੁਣ ਪਾਬੰਦੀ ਝਲ ਰਹੇ 3 ਕੋਚਾਂ ਖ਼ਿਲਾਫ਼ ਮੁਕੱਦਮਾ ਦਰਜ ਕਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਤੈਰਾਕੀ ਸੰਘ ਉਨ੍ਹਾਂ 'ਤੇ ਇਨ੍ਹਾਂ ਕੋਚਾਂ ਵੱਲੋਂ ਗਏ ਸ਼ੋਸ਼ਣ ਤੋਂ ਬਚਾਉਣ ਵਿਚ ਅਸਫਲ ਰਿਹਾ। ਡੇਬ੍ਰਾ ਗ੍ਰੇਡੇਂਸਕੀ, ਸੁਜੇਟ ਮੋਰਾਨ, ਟ੍ਰੇਸੀ ਪਾਲਮੇਰੋ ਅਤੇ 3 ਹੋਰ ਅਣਜਾਣ ਮਹਿਲਾਵਾਂ ਨੇ ਇਸ ਮਹੀਨੇ 3 ਮੁਕੱਦਮੇ ਦਰਜ ਕਰਾਏ। ਇਸ ਵਿਚ ਜਿਨ੍ਹਾਂ ਕੋਚਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਉਸ ਵਿਚ ਅਮਰੀਕਾ ਦੇ ਸਾਬਕਾ ਓਲੰਪਿਕ ਅਤੇ ਰਾਸ਼ਟਰੀ ਟੀਮ ਦੇ ਕੋਚ ਮਿਚ ਆਈਵੇ, ਸਾਬਕਾ ਰਾਸ਼ਟਰੀ ਟੀਮ ਨਿਰਦੇਸ਼ਕ ਇਵਰੇਟ ਉਚਿਆਮਾ ਅਤੇ ਸਾਬਕਾ ਕੋਚ ਐਂਡਰਿਊ ਕਿੰਗ ਸ਼ਾਮਲ ਹੈ।

PunjabKesari

ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਤੈਰਾਕੀ ਸੰਘ, ਉਸ ਦੇ ਸਾਬਕਾ ਨਿਰਦੇਸ਼ਕ ਚੁਕ ਵੀਲਗਸ ਅਤੇ ਹੋਰ ਚੋਟੀ ਅਧਿਕਾਰੀ, ਸਥਾਨਕ ਸੰਘ ਅਤੇ ਕਲੱਬ ਯਾਵੇ, ਉਚਿਆਮਾ ਅਤੇ ਕਿੰਗ ਗ਼ਲਤ ਰਵੱਈਏ ਤੋਂ ਜਾਣੂ ਸਨ ਪਰ ਉਨ੍ਹਾਂ ਨੇ ਇਸ ਦੇ ਹਲ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਨਾਲ ਗ਼ਲਤ ਮਾਹੌਲ ਤਿਆਰ ਹੋਇਆ, ਜਿਸ ਨਾਲ ਘੱਟ ਉਮਰ ਦੇ ਤੈਰਾਕਾਂ ਦੇ ਜਿਨਸੀ ਸ਼ੋਸ਼ਣ ਅਤੇ ਪ੍ਰੇਸ਼ਾਨੀ ਦੇ ਮਾਮਲੇ ਸਾਹਣੇ ਆਏ।

ਗ੍ਰੇਡੇਂਸਕੀ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸ ਵਿਚ ਕਿਹਾ ਕਿ ਮੇਰੇ ਨਾਲ ਜਿਨਸੀ ਸ਼ੋਸ਼ਣ ਨੂੰ 100 ਫੀਸਦੀ ਰੋਕਿਆ ਜਾ ਸਕਦਾ ਸੀ। ਉਸ ਨੇ ਕਿਹਾ ਕਿ ਕਿੰਗ ਨੇ 11 ਤੋਂ 16 ਸਾਲ ਦੀ ਉਮਰ ਵਿਚਾਲੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਤਦ ਉਹ 1980 ਦੇ ਦਹਾਕੇ ਦੇ ਸ਼ੁਰੂ ਵਿਚ ਡੈਨਵਿਲੇ ਕੈਲੀਫੋਰਨੀਆ ਵਿਚ ਤੈਰਾਕ ਸੀ। ਉਹ ਹੁਣ 51 ਸਾਲਾਂ ਦੀ ਹੈ ਅਤੇ ਨਿਊਯਾਰਕ ਵਿਚ ਹੈ। ਉਸ ਨੇ ਕਿਹਾ ਕਿ ਇਸ ਦੇ ਕਾਰਨ ਉਹ ਕਈ ਸਾਲਾਂ ਤਕ ਦਬਾਅ ਵਿਚ ਰਹੀ। ਕਿੰਗ ਨੂੰ 2010 ਵਿਚ 20 ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 40 ਸਾਲਾਂ ਦੀ ਸਜਾ ਸੁਣਾਈ ਗਈ ਸੀ। ਮੋਰਾਨ ਨੇ ਕਿਹਾ ਕਿ ਆਈਵੇ ਨੇ 12 ਸਾਲ ਦੀ ਉਮਰ ਵਿਚ ਹੀ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਜਿਸ ਨਾਲ ਉਹ 17 ਸਾਲ ਦੀ ਉਮਰ ਵਿਚ ਗਰਭਵਤੀ ਹੋ ਗਈ। ਮੋਰਾਨ ਨੇ ਕਿਹਾ ਕਿ ਆਈਵੇ ਨੇ ਉਸ ਨੂੰ 1984 ਓਲੰਪਿਕ ਟ੍ਰਾਇਲਜ਼ ਤੋਂ ਕਈ ਮਹੀਨੇ ਪਹਿਲਾਂ ਗਰਭਪਾਤ ਕਰਾਉਣ ਲਈ ਕਿਹਾ ਸੀ।


Ranjit

Content Editor

Related News