ਕਾਰਲੋਸ ਅਲਕਾਰਾਜ਼ ਬਣਿਆ ਯੂਐੱਸ ਓਪਨ ਚੈਂਪੀਅਨ
Monday, Sep 08, 2025 - 10:46 AM (IST)

ਸਪੋਰਟਸ ਡੈਸਕ- ਸਪੈਨਿਸ਼ ਖਿਡਾਰੀ ਕਾਰਲੋਸ ਅਲਕਾਰਾਜ਼ ਨੇ ਇਟਲੀ ਦੇ ਜੈਨਿਕ ਸਿਨਰ ਨੂੰ ਹਰਾ ਕੇ ਯੂਐੱਸ ਓਪਨ ਦਾ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਦਰਜਾਬੰਦੀ ਵਿਚ ਦੂਜੇ ਨੰਬਰ ਦੇ ਖਿਡਾਰੀ ਅਲਕਾਰਾਜ਼ ਨੇ ਨੰਬਰ ਵੰਨ ਸੀਡ ਤੇ ਮੌਜੂਦਾ ਚੈਂਪੀਅਨ ਸਿੰਨਰ ਨੂੰ 6-2, 3-6, 6-1, 6-4 ਨਾਲ ਹਰਾਇਆ।
ਅਲਕਰਾਜ਼ ਦਾ ਇਹ 6ਵਾਂ ਗਰੈਂਡ ਸਲੈਮ ਖਿਤਾਬ ਹੈ। ਅਲਕਾਰਾਜ਼ ਨੇ ਸਿੰਨਰ ਖਿਲਾਫ਼ ਸ਼ਾਨਦਾਰ ਖੇਡ ਦਿਖਾਉਂਦਿਆਂ ਉਸ ਕੋਲੋਂ ਏਟੀਪੀ ਰੈਂਕਿੰਗ ਵਿੱਚ ਸਿਖਰਲਾ ਸਥਾਨ ਖੋਹ ਲਿਆ ਅਤੇ ਟੈਨਿਸ ਪ੍ਰਸ਼ੰਸਕਾਂ ਨੂੰ ਇਸ ਗੱਲ ਲਈ ਉਤਸੁਕ ਕਰ ਦਿੱਤਾ ਕਿ ਉਨ੍ਹਾਂ ਦਾ ਅਗਲਾ ਮੁਕਾਬਲਾ ਕਦੋਂ ਹੋਵੇਗਾ। ਉਹ ਖੇਡ ਦੇ ਇਤਿਹਾਸ ਵਿੱਚ ਪਹਿਲੇ ਦੋ ਪੁਰਸ਼ ਹਨ ਜਿਨ੍ਹਾਂ ਇੱਕ ਹੀ ਸੀਜ਼ਨ ਵਿਚ ਲਗਾਤਾਰ ਤਿੰਨ ਗਰੈਂਡ ਸਲੈਮ ਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਕੀਤਾ ਹੈ।