ਬਾਲੀਵੁੱਡ ਅਦਾਕਾਰਾ ਵੱਲੋਂ ਟੀਮ ਇੰਡੀਆ ਦੇ ਕ੍ਰਿਕਟਰਸ ਨੂੰ ਹਨੀਟ੍ਰੈਪ ''ਚ ਫਸਾਉਣ ਦੀ ਕੋਸ਼ਿਸ਼!

01/15/2020 2:38:56 PM

ਸਪੋਰਟਸ ਡੈਸਕ : ਕ੍ਰਿਕਟ ਜਾਂ ਦੂਜੀਆਂ ਖੇਡਾਂ ਲਈ ਫਿਕਸਿੰਗ ਸ਼ਬਦ ਕੋਈ ਨਵਾਂ ਨਹੀਂ ਹੈ ਪਰ ਪਿਛਲੇ ਕੁਜ ਸਮੇਂ ਵਿਚ ਪੈਦਾ ਹੋਏ ਇਸ ਸਪਾਟ ਫਿਕਸਿੰਗ ਨੇ ਕਈ ਵਾਰ ਜੈਂਟਲਮੈਨ ਖੇਡ ਕਹੀ ਜਾਣ ਵਾਲੀ ਕ੍ਰਿਕਟ ਦਾ ਅਕਸ ਖਰਾਬ ਕੀਤਾ ਹੈ। ਉੱਥੇ ਹੀ ਕਿਹਾ ਜਾਂਦਾ ਹੈ ਕਿ ਸਪਾਟ ਫਿਕਸਿੰਗ ਕਰ ਕਰ ਕੇ ਕੋਈ ਵੀ ਟੀਮ ਜਾਂ ਖਿਡਾਰੀ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਨਹੀਂ ਕਰਦੇ ਪਰ ਫਿਰ ੀਵ ਉਹ ਬੁਕੀ ਤੋਂ ਪੈਸੇ ਲੈਂਦੇ ਹਨ। ਅਜਿਹੇ 'ਚ ਕ੍ਰਿਕਟ ਜਗਤ ਵਿਚ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇਕ ਬਾਲੀਵੁੱਡ ਅਦਾਕਾਰਾ ਨੇ ਹੀ ਭਾਰਤੀ ਕ੍ਰਿਕਟਰਸ ਨੂੰ ਹਨੀਟ੍ਰੈਪ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

ਅਭਿਨੇਤਰੀ ਨੇ ਕ੍ਰਿਕਟਰਾਂ ਨਾਲ ਲਈ ਸੀ ਸੈਲਫੀ
ਦਰਅਸਲ, ਸੂਤਰਾਂ ਦਾ ਕਹਿਣਾ ਹੈ ਕਿ ਇਸ ਅਦਾਕਾਰਾ ਨੂੰ ਸੱਟੇਬਾਜ਼ਾਂ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ ਉਹ ਕ੍ਰਿਕਟਰਾਂ ਨਾਲ ਇੰਨੀ ਨੇੜਤਾ ਵਾਲੀ ਦੋਸਤੀ ਕਰੇ, ਤਾਂ ਜੋ ਇਨ੍ਹਾਂ ਦੇ ਡ੍ਰੈਸਿੰਗ ਰੂਮ ਵਿਚ ਪਹੁੰਚ ਕੇ ਉੱਥੇ ਹੋ ਹਰੀ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਦੇ ਸਕੇ। ਇੱਥੇ ਤਕ ਕਿ ਇਹ ਅਦਾਕਾਰਾ ਇਸ ਸੋਚ ਦੇ ਨਾਲ 2 ਭਾਰਤੀ ਕ੍ਰਿਕਟਰਾਂ ਨਾਲ ਫੋਟੋ ਵਿਚ ਖਿਚਵਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸੂਤਰਾਂ ਮੁਤਾਬਕ ਇਸ ਅਦਾਕਾਰਾ ਦੀ ਕਿਸੇ ਇਕ ਬੁਕੀ ਨਾਲ ਮੁਲਾਕਾਤ ਇਤਫਾਕ ਹੋ ਸਕਦਾ ਹੈ ਪਰ ਤਿੰਨਾਂ ਦੇ ਨਾਲ ਮੁਲਾਕਾਤ ਇਤਫਾਕ ਨਹੀਂ ਹੋ ਸਕਦਾ। ਉੱਥੇ ਹੀ ਸਟੋਰੀਆਂ ਨਾਲ ਸਬੰਧ 'ਤੇ ਕਈ ਕ੍ਰਿਕਟਰਾਂ 'ਤੇ ਬੈਨ ਲੱਗ ਚੁੱਕਾ ਹੈ। ਕ੍ਰਿਕਟ ਜਗਤ ਵਿਚ ਇਸ ਵਜ੍ਹਾ ਤੋਂ ਆਖਰੀ ਬੈਨ ਬੰਗਲਾਦੇਸ਼ੀ ਕ੍ਰਿਕਟਰ ਸ਼ਾਕਿਬ ਅਲ ਹਸਨ 'ਤੇ ਲੱਗਾ ਸੀ।


Related News