ਦਿੱਲੀ ਕੈਪੀਟਲਸ ਨੂੰ ਲੱਗਿਆ ਵੱਡਾ ਝਟਕਾ, ਸਟਾਰ ਖਿਡਾਰੀ ਹੋ ਸਕਦਾ ਹੈ ਬਾਹਰ!

Wednesday, Oct 14, 2020 - 01:26 AM (IST)

ਦਿੱਲੀ ਕੈਪੀਟਲਸ ਨੂੰ ਲੱਗਿਆ ਵੱਡਾ ਝਟਕਾ, ਸਟਾਰ ਖਿਡਾਰੀ ਹੋ ਸਕਦਾ ਹੈ ਬਾਹਰ!

ਨਵੀਂ ਦਿੱਲੀ- ਦਿੱਲੀ ਕੈਪੀਟਲਸ ਨੂੰ ਆਪਣੇ ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਪੱਟ ਦੀਆਂ ਮਾਂਸਪੇਸ਼ੀਆਂ 'ਚ ਖਿਚਾਅ ਦੀ ਵਜ੍ਹਾ ਨਾਲ ਘੱਟ ਤੋਂ ਘੱਟ ਇਕ ਹਫਤੇ ਤੱਕ ਆਈ. ਪੀ. ਐੱਲ. 2020 ਦੇ ਮੁਕਾਬਲਿਆਂ 'ਚ ਹਿੱਸਾ ਨਹੀਂ ਲੈ ਸਕੇਗਾ। ਦਿੱਲੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਇਹ ਜਾਣਕਾਰੀ ਦਿੱਤੀ।

PunjabKesari

ਰਿਸ਼ਭ ਪੰਤ ਰਾਜਸਥਾਨ ਰਾਇਲਜ਼ ਵਿਰੁੱਧ 9 ਅਕਤੂਬਰ ਨੂੰ ਮੈਚ ਦੇ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਹ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਵਿਰੁੱਧ ਐਤਵਾਰ ਨੂੰ ਮੈਚ 'ਚ ਨਹੀਂ ਖੇਡ ਸਕੇ ਸਨ। ਦਿੱਲੀ ਦੀ ਟੀਮ ਇਸ ਮੈਚ ਨੂੰ 5 ਵਿਕਟਾਂ ਨਾਲ ਹਾਰ ਗਈ ਸੀ।

PunjabKesari
ਸ਼੍ਰੇਅਸ ਅਈਅਰ ਤੋਂ ਮੈਚ ਦੇ ਬਾਅਦ ਪੁੱਛਿਆ ਗਿਆ ਕਿ ਰਿਸ਼ਭ ਪੰਤ ਕਦੋ ਤੱਕ ਖੇਡਣ ਦੇ ਲਈ ਮੌਜੂਦ ਰਹਿਣਗੇ। ਉਨ੍ਹਾਂ ਨੇ ਕਿਹਾ ਮੈਨੂੰ ਇਸਦਾ ਪਤਾ ਨਹੀਂ ਡਾਕਟਰ ਨੇ ਕਿਹਾ ਕਿ ਉਸ ਨੂੰ ਇਕ ਹਫਤੇ ਤੱਕ ਦਾ ਆਰਾਮ ਕਰਨਾ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮਜ਼ਬੂਤ ਵਾਪਸੀ ਕਰੇਗਾ।


author

Gurdeep Singh

Content Editor

Related News