IPL 2024 ਤੋਂ ਪਹਿਲਾਂ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੂੰ ਲੈ ਕੇ ਵੱਡੀ ਅਪਡੇਟ
Tuesday, Dec 12, 2023 - 01:10 AM (IST)
ਸਪੋਰਟਸ ਡੈਸਕ: ਰਿਸ਼ਭ ਪੰਤ ਇਕ ਵਾਰ ਫਿਰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਗਾਮੀ ਸੀਜ਼ਨ ਲਈ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਪਹਿਲਾਂ ਖਬਰ ਸੀ ਕਿ ਰਿਸ਼ਭ ਪੰਤ ਨੂੰ ਇੰਪੈਕਟ ਪਲੇਅਰ ਦੇ ਤੌਰ 'ਤੇ ਵਰਤਿਆ ਜਾਵੇਗਾ ਪਰ ਜਲਦੀ ਹੀ ਇਸ ਖ਼ਬਰ ਦੀ ਪੁਸ਼ਟੀ ਹੋ ਗਈ ਕਿ ਪੰਤ ਕਪਤਾਨ ਦੇ ਰੂਪ 'ਚ ਵਾਪਸੀ ਕਰ ਰਹੇ ਹਨ। ਜੇਕਰ ਮੈਚ ਦੌਰਾਨ ਲੋੜ ਪਈ ਤਾਂ ਉਨ੍ਹਾਂ ਲਈ ਇੰਪੈਕਟ ਪਲੇਅਰ ਨਿਯਮ ਦੀ ਵਰਤੋਂ ਕੀਤੀ ਜਾਵੇਗੀ। ਪਿਛਲੇ ਸਾਲ, ਪੰਤ ਨੂੰ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਇਕ ਗੰਭੀਰ ਕਾਰ ਹਾਦਸੇ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ 2023 ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈ ਸਕੇ ਸਨ। ਚੰਗੀ ਖ਼ਬਰ ਇਹ ਹੈ ਕਿ ਪੰਤ ਹੁਣ ਤੇਜ਼ੀ ਨਾਲ ਰਿਕਵਰ ਹੋ ਰਿਹਾ ਹੈ ਤੇ ਅਤੇ ਪੂਰੀ ਫਿਟਨੈੱਸ ਮੁੜ ਪ੍ਰਾਪਤ ਕਰਨ ਦੇ ਕਰੀਬ ਹੈ।
ਕੀ ਹੈ ਇੰਪੈਕਟ ਪਲੇਅਰ ਦਾ ਨਿਯਮ
ਇੰਪੈਕਟ ਪਲੇਅਰ ਨਿਯਮ ਦੇ ਅਨੁਸਾਰ, ਮੈਚ ਦੌਰਾਨ ਕੋਈ ਵੀ ਫ੍ਰੈਂਚਾਇਜ਼ੀ ਪਲੇਇੰਗ ਇਲੈਵਨ ਵਿਚ ਟਾਸ ਦੌਰਾਨ ਸ਼ੁਰੂਆਤੀ ਇਲੈਵਨ ਦੇ ਨਾਲ ਪੰਜ ਬਦਲਵੇਂ ਖਿਡਾਰੀਆਂ ਦੇ ਨਾਂ ਦੇ ਸਕਦੀ ਹੈ। ਇਨ੍ਹਾਂ ਵਿਚੋਂ ਕਿਸੇ ਇਕ ਨੂੰ ਉਹ ਮੈਚ ਵਿਚਾਲੇ ਟੀਮ ਵਿਚ ਸ਼ਾਮਲ ਕਰ ਸਕਦੀ ਹੈ। ਉਸ ਦੀ ਜਗ੍ਹਾ ਪਲੇਇੰਗ ਇਲੈਵਨ ਵਿਚੋਂ ਕਿਸੇ ਖਿਡਾਰੀ ਨੂੰ ਬਾਹਰ ਜਾਣਾ ਪਵੇਗਾ ਤੇ ਉਸ ਦੀ ਜਗ੍ਹਾ ਤੇ ਬਦਲਵਾਂ ਖਿਡਾਰੀ ਮੈਚ ਵਿਚ ਖੇਡ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਹੱਥ 'ਚ ਲਾਲ ਰੰਗ ਦਾ 'ਦਿਲ' ਲੈ ਕੇ ਲੰਡਨ ਦੀ ਅਦਾਲਤ 'ਚ ਪੇਸ਼ ਹੋਈ ਕਾਤਲ ਮਾਂ, 4 ਬੱਚਿਆਂ ਦੀ ਲਈ ਸੀ ਜਾਨ
ਦਿੱਲੀ ਕੈਪੀਟਲਸ ਨੇ IPL 2024 ਰਿਟੇਨਸ਼ਨ ਡੇ 'ਤੇ ਰਿਸ਼ਭ ਪੰਤ, ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਅਕਸ਼ਰ ਪਟੇਲ ਅਤੇ ਮਿਸ਼ੇਲ ਮਾਰਸ਼ ਨੂੰ ਰਿਟੇਨ ਕੀਤਾ ਹੈ। ਫਰੈਂਚਾਇਜ਼ੀ ਨੇ ਰੋਵਮੈਨ ਪਾਵੇਲ, ਸਰਫਰਾਜ਼ ਖਾਨ ਅਤੇ ਮੁਸਤਫਿਜ਼ੁਰ ਰਹਿਮਾਨ ਸਮੇਤ 11 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਹਾਲਾਂਕਿ ਇਸ ਬਾਰੇ ਕੁਝ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਅ ਨੂੰ ਡੀ.ਸੀ. ਦੁਆਰਾ ਰਿਟੇਨ ਕੀਤਾ ਜਾਵੇਗਾ ਜਾਂ ਨਹੀਂ, ਖਾਸ ਕਰਕੇ ਆਈ.ਪੀ.ਐੱਲ. 2023 ਵਿਚ ਬੱਲੇ ਨਾਲ ਉਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ।
ਦਿੱਲੀ ਵੱਲੋਂ ਪ੍ਰਿਥਵੀ ਸ਼ਾਅ ਨੂੰ ਤਾਂ ਰਿਟੇਨ ਕੀਤਾ ਗਿਆ ਹੈ ਜਦਕਿ ਮਨੀਸ਼ ਪਾਂਡੇ, ਸਰਫਰਾਜ਼ ਖਾਨ, ਚੇਤਨ ਸਾਕਾਰੀਆ, ਰਿਪਲ ਪਟੇਲ, ਕਮਲੇਸ਼ ਨਾਗਰਕੋਟੀ ਅਤੇ ਅਮਨ ਖਾਨ ਨੂੰ ਛੱਡ ਦਿੱਤਾ ਗਿਆ ਹੈ। ਦਿੱਲੀ ਵੱਲੋਂ ਰਿਲੀਜ਼ ਕੀਤੇ ਗਏ ਹਾਈ ਪ੍ਰੋਫ਼ਾਈਲ ਖਿਡਾਰੀਆਂ ਵਿਚ ਸਿਖਰ 'ਤੇ ਰਹਿਮਾਨ ਅਤੇ ਰਿਲੇ ਰੂਸੋ ਦਾ ਨਾਂ ਹੈ। 19 ਦਸੰਬਰ ਨੂੰ ਦੁਬਈ ਵਿਚ ਹੋਣ ਵਾਲੀ ਆਈ.ਪੀ.ਐੱਲ ਨਿਲਾਮੀ ਤੋਂ ਪਹਿਲਾਂ ਡੀ.ਸੀ. ਕੋਲ ਹੁਣ 28.95 ਕਰੋੜ ਰੁਪਏ ਹਨ। ਉਨ੍ਹਾਂ ਕੋਲ ਟੀਮ ਵਿਚ ਨੌਂ ਸਥਾਨ ਬਚੇ ਹਨ, ਜਿਨ੍ਹਾਂ ਵਿਚੋਂ ਪੰਜ ਵਿਦੇਸ਼ੀ ਹਨ।
ਰਿਟੇਨ ਖਿਡਾਰੀ:
ਰਿਸ਼ਭ ਪੰਤ, ਪ੍ਰਵੀਨ ਦੂਬੇ, ਡੇਵਿਡ ਵਾਰਨਰ, ਵਿੱਕੀ ਓਸਟਵਾਲ, ਪ੍ਰਿਥਵੀ ਸ਼ਾਅ, ਐਨਰਿਕ ਨੋਰਟਜੇ, ਅਭਿਸ਼ੇਕ ਪੋਰੇਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਲੁੰਗੀ ਨਗਿਡੀ, ਲਲਿਤ ਯਾਦਵ, ਖਲੀਲ ਅਹਿਮਦ, ਮਿਸ਼ੇਲ ਮਾਰਸ਼, ਇਸ਼ਾਂਤ ਸ਼ਰਮਾ, ਯਸ਼ ਧੂਲ ਅਤੇ ਮੁਕੇਸ਼ ਕੁਮਾਰ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ NRI ਦਾ ਕਤਲ ਕਰਨ ਵਾਲੇ ਮੁਲਜ਼ਮ ਨੇ ਕੀਤਾ ਸਰੰਡਰ, ਪਤਨੀ ਵੀ ਗ੍ਰਿਫ਼ਤਾਰ
ਰਿਲੀਜ਼ ਕੀਤੇ ਖਿਡਾਰੀ:
ਰੋਵਮੈਨ ਪਾਵੇਲ, ਰਿਲੇ ਰੂਸੋ, ਮਨੀਸ਼ ਪਾਂਡੇ, ਸਰਫਰਾਜ਼ ਖਾਨ, ਫਿਲ ਸਾਲਟ, ਮੁਸਤਫਿਜ਼ੁਰ ਰਹਿਮਾਨ, ਕਮਲੇਸ਼ ਨਾਗਰਕੋਟੀ, ਰਿਪਲ ਪਟੇਲ, ਅਮਾਨ ਖ਼ਾਨ, ਪ੍ਰਿਯਮ ਗਰਗ ਅਤੇ ਚੇਤਨ ਸਾਕਾਰੀਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8