IPL ''ਚ ਜਸਪ੍ਰੀਤ ਬੁਮਰਾਹ ਦੇ ਖੇਡਣ ਬਾਰੇ ਵੱਡੀ ਅਪਡੇਟ, ਘੱਟੋ-ਘੱਟ 3-4...

Saturday, Mar 08, 2025 - 02:54 PM (IST)

IPL ''ਚ ਜਸਪ੍ਰੀਤ ਬੁਮਰਾਹ ਦੇ ਖੇਡਣ ਬਾਰੇ ਵੱਡੀ ਅਪਡੇਟ, ਘੱਟੋ-ਘੱਟ 3-4...

ਸਪੋਰਟਸ ਡੈਸਕ- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਲੱਗਣ ਕਾਰਨ ਚੈਂਪੀਅਨਜ਼ ਟਰਾਫੀ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੈ। ਬੁਮਰਾਹ ਨੂੰ ਇਸ ਸਾਲ ਜਨਵਰੀ 'ਚ ਆਸਟ੍ਰੇਲੀਆ ਖਿਲਾਫ ਸਿਡਨੀ ਟੈਸਟ ਦੌਰਾਨ ਪਿੱਠ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ। 

ਇਹ ਵੀ ਪੜ੍ਹੋ : IND vs NZ: ਜੇਕਰ ਮੀਂਹ ਕਾਰਨ ਰੱਦ ਹੋਇਆ ਫਾਈਨਲ ਤਾਂ ਇਹ ਟੀਮ ਹੋਵੇਗੀ ਚੈਂਪੀਅਨ? ਜਾਣੋ ICC ਦਾ ਨਿਯਮ

ਹੁਣ ਬੁਮਰਾਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 'ਚ ਵੀ ਕੁਝ ਮੈਚਾਂ ਤੋਂ ਬਾਹਰ ਰਹਿ ਸਕਦੇ ਹਨ। ਖਬਰਾਂ ਮੁਤਾਬਕ ਬੁਮਰਾਹ ਹੁਣ ਅਪ੍ਰੈਲ 'ਚ ਹੀ ਪੂਰੀ ਤਰ੍ਹਾਂ ਗੇਂਦਬਾਜ਼ੀ ਸ਼ੁਰੂ ਕਰ ਸਕਣਗੇ। ਬੁਮਰਾਹ ਮੁੰਬਈ ਇੰਡੀਅਨਜ਼ ਲਈ ਘੱਟੋ-ਘੱਟ 3 ਤੋਂ 4 ਮੈਚ ਮਿਸ ਕਰ ਸਕਦੇ ਹਨ। 

ਇਹ ਵੀ ਪੜ੍ਹੋ : Semi-Final 'ਚ ਹਾਰ ਮਗਰੋਂ ICC ਦੇ ਫ਼ੈਸਲੇ 'ਤੇ ਭੜਕਿਆ ਇਹ ਵਿਦੇਸ਼ੀ ਖਿਡਾਰੀ! ਆਖ਼ੀ ਵੱਡੀ ਗੱਲ

ਇਕ ਸੂਤਰ ਨੇ ਕਿਹਾ, 'ਬੁਮਰਾਹ ਦੀ ਮੈਡੀਕਲ ਰਿਪੋਰਟ ਠੀਕ ਹੈ। ਉਨ੍ਹਾਂ ਨੇ ਗੇਂਦਬਾਜ਼ੀ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਦੀ ਸੰਭਾਵਨਾ ਨਹੀਂ ਹੈ ਕਿ ਉਹ ਆਈਪੀਐੱਲ 'ਚ ਪਹਿਲੇ ਦੋ ਹਫਤੇ ਖੇਡ ਸਕਣਗੇ। ਅਪ੍ਰੈਲ ਦਾ ਪਹਿਲਾ ਹਫਤਾ ਉਸ ਦੇ ਮੈਦਾਨ 'ਤੇ ਵਾਪਸ ਆਉਣ ਲਈ ਜ਼ਿਆਦਾ ਸਹੀ ਲੱਗ ਰਿਹਾ ਹੈ।'

ਇਹ ਵੀ ਪੜ੍ਹੋ : Champions Trophy ਦੇ Final 'ਚ ਟੀਮ 'ਚ ਹੋ ਸਕਦੈ ਵੱਡਾ ਬਦਲਾਅ, ਬਾਹਰ ਹੋਵੇਗਾ Match Winner!

ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਬੁਮਰਾਹ ਨੇ ਅਜੇ ਤਕ ਫੁਲ ਪੇਸ ਨਾਲ ਗੇਂਦਬਾਜ਼ੀ ਸ਼ੁਰੂ ਨਹੀਂ ਕੀਤੀ ਹੈ। ਪੂਰੀ ਤਰ੍ਹਾਂ ਨਾਲ ਫਿੱਟ ਹੋਣ 'ਤੇ ਹੀ ਮੈਡੀਕਲ ਟੀਮ ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਦੇਵੇਗੀ। ਬੁਮਰਾਹ ਫਿਲਹਾਲ ਬੈਂਗਲੁਰੂ ਸਥਿਤ ਬੀਸੀਸੀਆਈ ਦੇ ਸੈਂਟਰ ਆਫ ਐਕਸੀਲੈਂਸ (ਸੀਓਈ) 'ਚ ਰਿਹੈਬ ਦੇ ਦੌਰ ਤੋਂ ਗੁਜ਼ਰ ਰਹੇ ਹਨ। ਆਈਪੀਐੱਲ 2025 'ਚ ਮੁੰਬਈ ਇੰਡੀਅਨਜ਼ ਆਪਣਾ ਪਹਿਲਾ ਮੁਕਾਬਲਾ 23 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਨਾਲ ਖੇਡੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News