IPL ਆਕਸ਼ਨ ''ਚ ਵੱਡਾ ਹਾਦਸਾ, ਆਕਸ਼ਨਰ ਹਿਊਜ ਐਡਮੀਡਸ ਬੇਹੋਸ਼ ਹੋ ਕੇ ਡਿੱਗੇ, ਇੰਟਰਵਿਊ ''ਚ ਕਹੀਆਂ ਸਨ ਇਹ ਗੱਲਾਂ

Saturday, Feb 12, 2022 - 03:15 PM (IST)

IPL ਆਕਸ਼ਨ ''ਚ ਵੱਡਾ ਹਾਦਸਾ, ਆਕਸ਼ਨਰ ਹਿਊਜ ਐਡਮੀਡਸ ਬੇਹੋਸ਼ ਹੋ ਕੇ ਡਿੱਗੇ, ਇੰਟਰਵਿਊ ''ਚ ਕਹੀਆਂ ਸਨ ਇਹ ਗੱਲਾਂ

ਸਪੋਰਟਸ ਡੈਸਕ- ਆਈ. ਪੀ. ਐੱਲ. ਦੀ ਮੈਗਾ ਆਕਸ਼ਨ ਦੇ ਦੌਰਾਨ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਚਲਦੇ ਆਕਸ਼ਨ ਵਿਚਾਲੇ ਹੀ ਰੋਕਣੀ ਪਈ। ਖਿਡਾਰੀਆਂ ਦੀ ਬੋਲੀ ਲਗਾ ਰਹੇ ਹਿਊਜ ਐਡਮੀਡਸ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ। ਜਿਵੇਂ ਹੀ ਹਿਊਜ ਡਿੱਗੇ ਤੁਰੰਤ ਮੈਡੀਕਲ ਟੀਮ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਦੀ ਜਾਂਚ ਕੀਤੀ ਗਈ। ਅਜੇ ਉਨ੍ਹਾਂ ਦਾ ਹੈਲਥ ਅਪਡੇਟ ਨਹੀਂ ਆਇਆ ਸੀ। ਉਨ੍ਹਾਂ ਦੇ ਬੇਹੋਸ਼ ਹੋਣ ਪਿੱਛੇ ਬੀ. ਪੀ. ਘਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : IPL Auction 2022 LIVE: ਹੁਣ ਤੱਕ 17 ਖਿਡਾਰੀਆਂ ਦੀ ਲੱਗੀ ਬੋਲੀ, ਸਭ ਤੋਂ ਮਹਿੰਗੇ ਨਿਲਾਮ ਹੋਏ ਸ਼੍ਰੇਅਸ ਅਈਅਰ

ਐਡਮੀਡਸ ਨੇ ਬੀਤੇ ਦਿਨਾਂ ਹੀ ਇਕ ਵੈੱਬਾਸਾਈਟ ਨੂੰ ਦਿੱਤੀ ਇੰਟਰਿਵਊ 'ਚ ਆਕਸ਼ਨ ਦੇ ਕਿੱਸੇ ਸ਼ੇਅਰ ਕੀਤੇ ਸਨ। ਉਨ੍ਹਾਂ ਕਿਹਾ ਕਿ 2019 'ਚ ਐਲੇਕਸ ਹੇਲਸ ਤੇ ਮਾਰਟਿਨ ਗੁਪਟਿਲ ਦਾ ਨਾ ਵਿਕਣਾ ਬਹੁਤ ਹੈਰਾਨੀ ਭਰਿਆ ਸੀ। ਐਡਮੀਡਸ ਨੇ ਕਿਹਾ ਕਿ ਟੀ-20 ਦੀ ਗੱਲ ਕੀਤੀ ਜਾਵੇ ਤਾਂ ਜੇਸਨ ਰਾਏ ਵਧੀਆ ਬੱਲੇਬਾਜ਼ਾਂ 'ਚੋਂ ਇਕ ਹਨ। ਮੈਨੂੰ ਲੱਗਾ ਕਿ ਸਾਰੀਆਂ ਫ੍ਰੈਂਚਾਈਜ਼ੀਆਂ ਉਨ੍ਹਾਂ ਨੂੰ ਹੱਥੋ-ਹੱਥ ਲੈਣਗੀਆਂ। ਮੈਂ ਜ਼ੋਰ ਨਾਲ ਨਾਂ ਬੋਲਿਆ। ਕਿਸੇ ਨੇ ਉਨ੍ਹਾਂ ਲਈ ਆਵਾਜ਼ ਨਹੀਂ ਦਿੱਤੀ। ਮੈਂ ਫਿਰ ਆਵਾਜ਼ ਦਿੱਤੀ। ਕੋਈ ਰਿਸਪਾਂਸ ਨਹੀਂ ਸੀ। ਮੈਂ ਹੈਰਾਨ ਸੀ।

ਇਹ ਵੀ ਪੜ੍ਹੋ : ਸ਼ੇਖ ਰਸ਼ੀਦ ਨੂੰ 10 ਲੱਖ ਰੁਪਏ ਦੇਵੇਗਾ ਆਂਧਰਾ ਪ੍ਰਦੇਸ਼ ਕ੍ਰਿਕਟ ਸੰਘ

Big accident, IPL auction, Auctioneer Hugh edmeades, fell unconscious,  IPL marquee players, IPL 2022, IPL Mega Auction, IPL Mega Auction Live, IPL Mega Auction 2022, IPL Auction, IPL Auction Latest news in hindi, आईपीएल 2022

ਐਡਮੀਡਸ ਨੇ ਇਸ ਦੌਰਾਨ ਆਈ. ਪੀ. ਐੱਲ. ਆਕਸ਼ਨ 2020 ਦੀਆਂ ਆਪਣੀਆਂ ਤਿਆਰੀਆਂ 'ਤੇ ਗੱਲ ਕੀਤੀ। ਉਨ੍ਹਾਂ ਕਿਹਾ- ਮੈਂ ਆਪਣੇ 38 ਸਾਲ ਦੇ ਕਰੀਅਰ ਦੇ ਦੌਰਾਨ ਕਈ ਵਾਰ ਦੋ ਰੋਜ਼ਾ ਨਿਲਾਮੀ ਕੀਤੀ ਹੈ, ਪਰ ਇਸ ਤੋਂ ਪਹਿਲਾਂ ਕੋਈ ਬੋਲੀ 12 ਘੰਟੇ ਤਕ ਨਹੀਂ ਚਲੀ ਸੀ। ਇਸ ਦੀ ਜ਼ਿਆਦਾ ਤੋਂ ਜ਼ਿਆਦਾ ਸਮਾਂ ਹੱਦ 6 ਘੰਟੇ ਰਹਿੰਦੀ ਸੀ। ਹਾਲਾਂਕਿ ਮੈਨੂੰ ਪਤਾ ਹੈ ਕਿ ਆਕਸ਼ਨ ਦੇ ਦੌਰਾਨ ਬ੍ਰੇਕ ਦੀ ਸਹੂਲਤ ਹੈ। ਵੈਸੇ ਮੈਂ ਵੀ ਖ਼ੁਦ ਨੂੰ 6 ਘੰਟੇ ਪੈਰਾਂ 'ਚ ਖੜ੍ਹੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਤੁਹਾਨੂੰ ਇੰਨੇ ਘੰਟੇ ਮਾਨਸਿਕ ਤੇ ਸਰੀਰਕ ਤੌਰ 'ਤੇ ਮਜ਼ਬੂਤ ਹੋਣਾ ਹੁੰਦਾਂ ਹੈ। ਮੈਂ ਸੈਸ਼ਨਾਂ ਨੂੰ ਵੰਡ ਕੇ ਅੱਗੇ ਵਧਾਂਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News