ਫਰਾਂਸ ਨੂੰ ਹਰਾ ਕੇ ਬੈਲਜੀਅਮ ਡੇਵਿਸ ਕੱਪ ਦੇ ਸੈਮੀਫਾਈਨਲ ਵਿੱਚ ਪੁੱਜਾ

Wednesday, Nov 19, 2025 - 12:36 PM (IST)

ਫਰਾਂਸ ਨੂੰ ਹਰਾ ਕੇ ਬੈਲਜੀਅਮ ਡੇਵਿਸ ਕੱਪ ਦੇ ਸੈਮੀਫਾਈਨਲ ਵਿੱਚ ਪੁੱਜਾ

ਬੋਲੋਨਾ (ਇਟਲੀ)— ਜਿਜੋਊ ਬਰਗਸ ਨੇ ਆਰਥਰ ਰਿੰਡਰਕਨੇਚ ਨੂੰ 6-3, 7-6 (4) ਨਾਲ ਹਰਾਇਆ ਜਿਸ ਨਾਲ ਬੈਲਜੀਅਮ ਨੇ 10 ਵਾਰ ਦੇ ਚੈਂਪੀਅਨ ਫਰਾਂਸ 'ਤੇ 2-0 ਨਾਲ ਜਿੱਤ ਦਰਜ ਕੀਤੀ ਅਤੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ। ਬੈਲਜੀਅਮ ਫਰਾਂਸ ਨਾਲ ਆਪਣੀਆਂ ਆਖਰੀ ਚਾਰ ਮੁਕਾਬਲੇ ਹਾਰ ਗਿਆ ਸੀ, ਜਿਸ ਵਿੱਚ 2017 ਦਾ ਫਾਈਨਲ ਵੀ ਸ਼ਾਮਲ ਹੈ। 

ਸ਼ੁੱਕਰਵਾਰ ਨੂੰ ਸੈਮੀਫਾਈਨਲ ਵਿੱਚ ਉਸਦਾ ਸਾਹਮਣਾ ਇਟਲੀ ਜਾਂ ਆਸਟਰੀਆ ਨਾਲ ਹੋਵੇਗਾ। ਆਖਰੀ ਦੋ ਕੁਆਰਟਰਫਾਈਨਲ ਵੀਰਵਾਰ ਨੂੰ ਹੋਣਗੇ, ਜਿਸ ਵਿੱਚ ਜਰਮਨੀ ਦਾ ਸਾਹਮਣਾ ਅਰਜਨਟੀਨਾ ਨਾਲ ਅਤੇ ਸਪੇਨ ਦਾ ਸਾਹਮਣਾ ਚੈੱਕ ਗਣਰਾਜ ਨਾਲ ਹੋਵੇਗਾ। ਬਰਗਸ ਨੇ ਫਰਾਂਸ ਦੇ ਚੋਟੀ ਦੇ ਖਿਡਾਰੀ ਦੇ ਖਿਲਾਫ ਸ਼ੁਰੂਆਤ ਤੋਂ ਹੀ ਮੈਚ 'ਤੇ ਦਬਦਬਾ ਬਣਾਇਆ, ਇੱਕ ਸ਼ਾਨਦਾਰ ਫੋਰਹੈਂਡ ਵਿਨਰ ਦੇ ਨਾਲ ਮੈਚ ਨੂੰ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ, ਰਾਫੇਲ ਕੋਲੀਗਨਨ ਨੇ ਕੋਰੇਂਟਿਨ ਮੌਟੇਟ ਨੂੰ 2-6, 7-5, 7-5 ਨਾਲ ਹਰਾ ਕੇ ਬੈਲਜੀਅਮ ਨੂੰ 1-0 ਦੀ ਬੜ੍ਹਤ ਦਿਵਾਈ ਸੀ।
 


author

Tarsem Singh

Content Editor

Related News