ਬੀਜਿੰਗ ਵਿੰਟਰ ਓਲੰਪਿਕ ਦੀ ਸਮਾਪਤੀ, ਦੇਖੋ ਸ਼ਾਨਦਾਰ ਤਸਵੀਰਾਂ
Monday, Feb 21, 2022 - 12:49 AM (IST)
ਬੀਜਿੰਗ- ਬੀਜਿੰਗ ਵਿੰਟਰ ਓਲੰਪਿਕ ਖੇਡਾਂ ਐਤਵਾਰ ਨੂੰ ਇੱਥੇ ਬਰਡਜ਼ ਨੇਸਟ ਸਟੇਡੀਅਮ ਵਿਚ ਰੰਗਾਰੰਗ ਸਮਾਪਤੀ ਸਮਾਰੋਹ ਤੋਂ ਬਾਅਦ ਰਸਮੀ ਤੌਰ 'ਤੇ ਅਧਿਕਾਰਤ ਲੌ ਬੁਝਾਨੇ ਦੇ ਨਾਲ ਖਤਮ ਹੋ ਗਈਆਂ । ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਾਲੇ ਆਯੋਜਿਤ ਇਹ ਦੂਜੇ ਓਲੰਪਿਕ ਸਨ। ਕੋਵਿਡ-19 ਵਾਇਰਸ ਦੇ ਕਾਰਨ ਖਿਡਾਰੀ, ਮੀਡੀਆ ਅਤੇ ਕਰਮਚਾਰੀ 'ਬਾਓ ਬਬਲ' ਦੀਆਂ ਪਾਬੰਦੀਆਂ ਵਿਚ ਰਹੇ। ਹਾਲਾਂਕਿ 463 ਕੋਵਿਡ-19 ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ।
ਇਹ ਖ਼ਬਰ ਪੜ੍ਹੋ- ਜੈਤੋ ਵਿਖੇ ਸ਼ਾਂਤੀਪੂਰਨ ਵੋਟਿੰਗ ਹੋਈ, 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
ਇਹ ਖ਼ਬਰ ਪੜ੍ਹੋ- AUS v SL : ਸ਼੍ਰੀਲੰਕਾ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਚੀਨ 'ਤੇ ਮਨੁਖੀ ਅਧਿਕਾਰਾਂ ਦੇ ਉਲੰਘਣ ਦੇ ਦੋਸ਼ ਲਗਾਉਂਦੇ ਹੋਏ ਅੰਤਰਰਾਸ਼ਟਰੀ ਪੱਧਰ 'ਤੇ ਕਈਆਂ ਨੇ ਓਲੰਪਿਕ ਆਯੋਜਿਤ ਕਰਨ ਦੇ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਨਿੰਦਾ ਕੀਤੀ। ਕਈ ਦੇਸ਼ਾਂ ਨੇ ਕੋਈ ਅਅਧਿਕਾਰਤ ਵਫ਼ਦ ਨਹੀਂ ਭੇਜ ਕੇ ਇਨ੍ਹਾਂ ਓਲੰਪਿਕ ਦਾ ਬਾਈਕਾਟ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਦੇ ਲਈ ਭੇਜਿਆ।
ਭਾਰਤ ਨੇ ਅਧਿਕਾਰਤ ਤੌਰ 'ਤੇ ਇਨ੍ਹਾਂ ਖੇਡਾਂ ਦਾ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਸੀ। ਉਦਘਾਟਨੀ ਅਤੇ ਸਮਾਪਤੀ ਸਮਾਰੋਹ ਦੇ ਲਈ ਭਾਰਤ ਨੇ ਆਪਣਾ ਕੋਈ ਰਾਜਦੂਤ ਨਹੀਂ ਭੇਜਿਆ। ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਬੀਜਿੰਗ ਵਿਚ ਭਾਰਤੀ ਦੂਤਾਵਾਸ ਦਾ ਕੋਈ ਵੀ ਡਿਪਲੋਮੈਟ 2022 ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਨਹੀਂ ਲਵੇਗਾ ਕਿਉਂਕਿ ਚੀਨ ਨੇ ਗਲਵਾਨ ਘਾਟੀ ਵਿਚ ਹੋਈ ਝੜਪ 'ਚ ਸ਼ਾਮਿਲ ਇਕ ਫੌਜੀ ਕਮਾਂਡਰ ਨੂੰ ਇਨ੍ਹਾਂ ਖੇਡਾਂ ਦੀ ਮਸ਼ਾਲ ਧਾਰਨ ਕਰਨ ਵਾਲਾ ਬਣਾਇਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।