ਬਾਰਸੀਲੋਨਾ ਨੇ ਡਰਾਅ ਖੇਡਿਆ, ਬੜ੍ਹਤ ਬਣਾਉਣ ਦਾ ਇਕ ਹੋਰ ਮੌਕਾ ਗੁਆਇਆ

05/12/2021 9:58:45 PM

ਮੈਡ੍ਰਿਡ- ਬਾਰਸੀਲੋਨਾ ਨੇ 2 ਗੋਲ ਦੀ ਬੜ੍ਹਤ ਦੇ ਬਾਵਜੂਦ ਲੇਵਾਂਟੇ ਖਿਲਾਫ ਮਹੱਤਵਪੂਰਨ ਮੈਚ 3-3 ਨਾਲ ਡਰਾਅ ਖੇਡ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ’ਚ ਚੌਟੀ ’ਤੇ ਪਹੁੰਚਣ ਦਾ ਇਕ ਹੋਰ ਮੌਕਾ ਗੁਆ ਦਿੱਤਾ। ਬਾਰਸੀਲੋਨਾ ਇਕ ਸਮੇਂ 2-0 ਅਤੇ ਫਿਰ 3-2 ਨਾਲ ਅੱਗੇ ਸੀ ਪਰ ਉਹ ਆਪਣੀ ਬੜ੍ਹਤ ਬਰਕਰਾਰ ਨਹੀਂ ਰੱਖ ਸਕਿਆ ਜਦਕਿ ਉਸ ਦਾ ਹਰ ਖਿਡਾਰੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਕਿ ਜਿੱਤ ਨਾਲ ਉਸ ਦੀ ਟੀਮ ਚੌਟੀ ’ਤੇ ਪਹੁੰਚ ਜਾਵੇਗੀ। ਇਹ ਮੈਚ ਡਰਾਅ ਹੋਣ ਨਾਲ ਬਾਰਸੀਲੋਨਾ ਹੁਣ ਏਟਲੇਟਿਕੋ ਮੈਡ੍ਰਿਡ ਤੋਂ ਇਕ ਅੰਕ ਪਿੱਛੇ ਦੂਜੇ ਸਥਾਨ ’ਤੇ ਹੈ। ਏਟਲੇਟਿਕੋ ਨੇ ਉਸ ਤੋਂ ਇਕ ਮੈਚ ਘੱਟ ਖੇਡਿਆ ਹੈ। ਏਟਲੇਟਿਕੋ ਦਾ ਅਗਲਾ ਮੈਚ 5ਵੇਂ ਨੰਬਰ ਦੇ ਰੀਅਲ ਸੋਸਿਡਾਡ ਨਾਲ ਹੋਵੇਗਾ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ

PunjabKesari
ਬਾਰਸੀਲੋਨਾ ਮੌਜੂਦਾ ਚੈਂਪੀਅਨ ਰੀਅਲ ਮੈਡ੍ਰਿਡ ਤੋਂ ਇਕ ਅੰਕ ਅੱਗੇ ਹੈ, ਜਿਸ ਨੇ ਵੀਰਵਾਰ ਨੂੰ 10ਵੇਂ ਨੰਬਰ ਦੇ ਗ੍ਰੇਨਾਡਾ ਨਾਲ ਭਿੜਨਾ ਹੈ। ਇਨ੍ਹਾਂ ਮੈਚਾਂ ਤੋਂ ਬਾਅਦ ਸਿਰਫ 2 ਦੌਰ ਦੇ ਮੈਚ ਹੀ ਬਚਣਗੇ। ਲਿਓਨੇਲ ਮੇਸੀ ਨੇ 25ਵੇਂ ਮਿੰਟ ’ਚ ਬਾਰਸੀਲੋਨਾ ਲਈ ਪਹਿਲਾ ਗੋਲ ਕੀਤਾ ਜਦਕਿ ਪੇਡ੍ਰੋ ਗੋਂਜਾਲੇਜ ਨੇ 34ਵੇਂ ਮਿੰਟ ’ਚ ਬੜ੍ਹਤ ਦੋਗੁਣੀ ਕਰ ਕੇ ਆਪਣੀ ਟੀਮ ਨੂੰ ਮੱਧ ਤੱਕ 2-0 ਨਾਲ ਅੱਗੇ ਕਰ ਦਿੱਤਾ ਸੀ। ਲੇਵਾਂਟੋ ਨੇ ਦੂਜੇ ਹਾਫ ’ਚ ਸ਼ਾਨਦਾਰ ਵਾਪਸੀ ਕੀਤੀ।

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ

PunjabKesari
ਗੋਂਜਾਲੋ ਮਲੇਰੋ (57ਵੇਂ) ਅਤੇ ਜੋਸ ਲੁਈਸ ਮੋਰੇਲਸ (59ਵੇਂ ਮਿੰਟ) ਨੇ 2 ਮਿੰਟ ਅੰਦਰ 2 ਗੋਲ ਕਰ ਕੇ ਲੇਵਾਂਟੇ ਨੂੰ ਬਰਾਬਰੀ ਦੁਆ ਦਿੱਤੀ। ਓਸਮਾਨੇ ਡੇਂਬਲੇ ਨੇ 64ਵੇਂ ਮਿੰਟ ’ਚ ਬਾਰਸੀਲੋਨਾ ਨੂੰ ਫਿਰ ਤੋਂ ਬੜ੍ਹਤ ਦੁਆਈ ਪਰ ਸਰਜੀਓ ਲੋਓਨ ਨੇ 83ਵੇਂ ਮਿੰਟ ’ਚ ਲੇਵਾਂਟੇ ਵਲੋਂ ਬਰਾਬਰੀ ਦਾ ਗੋਲ ਕਰ ਦਿੱਤਾ। ਹੋਰ ਮੈਚਾਂ ’ਚ ਇਲਾਵੇਸ ਨੇ ਐਲਚੀ ਨੂੰ 2-0 ਨਾਲ ਜਦਕਿ ਓਸਾਸੁਨਾ ਨੇ ਕੈਡਿਜ ਨੂੰ 3-2 ਨਾਲ ਹਰਾਇਆ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News