ਬਾਰਸੀਲੋਨਾ ਨੇ ਐਟਲੈਟਿਕੋ ਮੈਡ੍ਰਿਡ ਨੂੰ 4-2 ਨਾਲ ਹਰਾਇਆ
Tuesday, Mar 18, 2025 - 04:27 PM (IST)

ਮੈਡ੍ਰਿਡ– ਬਾਰਸੀਲੋਨਾ ਨੇ ਦੋ ਗੋਲਾਂ ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਐਟਲੈਟਿਕੋ ਮੈਡ੍ਰਿਡ ਨੂੰ 4-2 ਨਾਲ ਹਰਾ ਕੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਲਾ ਲਿਗਾ ਵਿਚ ਫਿਰ ਤੋਂ ਪਹਿਲਾਂ ਸਥਾਨ ਹਾਸਲ ਕਰ ਲਿਆ। ਐਟਲੈਟਿਕੋ 72 ਮਿੰਟ ਤੱਕ ਦੋ ਗੋਲਾਂ ਨਾਲ ਅੱਗੇ ਸੀ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕਿਆ।
ਬਾਰਸੀਲੋਨਾ ਨੇ ਇਸ ਤੋਂ ਬਾਅਦ ਚਾਰ ਗੋਲ ਕੀਤੇ। ਇਨ੍ਹਾਂ ਵਿਚੋਂ ਦੋ ਗੋਲ ਉਸ ਨੇ ਇੰਜਰੀ ਟਾਈਮ ਵਿਚ ਕੀਤੇ। ਇਸ ਜਿੱਤ ਨਾਲ ਬਾਰਸੀਲੋਨਾ ਦੇ 27 ਮੈਚਾਂ ਵਿਚੋਂ 60 ਅੰਕ ਹੋ ਗਏ ਹਨ। ਰੀਅਲ ਮੈਡ੍ਰਿਡ ਦੇ 28 ਮੈਚਾਂ ਵਿਚੋਂ 60 ਅੰਕ ਹਨ ਤੇ ਗੋਲ ਫਰਕ ਦੇ ਕਾਰਨ ਉਹ ਦੂਜੇ ਸਥਾਨ ’ਤੇ ਹੈ। ਐਟਲੇਟਿਕੋ ਇਹ ਮੈਚ ਹਾਰ ਜਾਣ ਕਾਰਨ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ। ਉਸਦੇ 28 ਮੈਚਾਂ ਵਿਚੋਂ 56 ਅੰਕ ਹਨ।