ਨਿਊਜ਼ੀਲੈਂਡ ਖਿਲਾਫ ਡੇਅ-ਨਾਈਟ ਟੈਸਟ ਲਈ ਆਸਟਰੇਲੀਆ ਦੀ ਟੀਮ ''ਚ ਕੋਈ ਬਦਲਾਅ ਨਹੀਂ

Thursday, Dec 12, 2019 - 01:07 AM (IST)

ਨਿਊਜ਼ੀਲੈਂਡ ਖਿਲਾਫ ਡੇਅ-ਨਾਈਟ ਟੈਸਟ ਲਈ ਆਸਟਰੇਲੀਆ ਦੀ ਟੀਮ ''ਚ ਕੋਈ ਬਦਲਾਅ ਨਹੀਂ

ਪਰਥ- ਆਸਟਰੇਲੀਆ ਨੇ ਵੀਰਵਾਰ ਤੋਂ ਇੱਥੇ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋ ਰਹੇ ਡੇਅ-ਨਾਈਟ ਟੈਸਟ ਲਈ ਆਪਣੀ ਅੰਤਿਮ ਇਲੈਵਨ ਵਿਚ ਬਦਲਾਅ ਨਹੀਂ ਕੀਤਾ ਹੈ। ਆਸਟਰੇਲੀਆਈ ਟੀਮ ਲਗਾਤਾਰ ਤੀਜੇ ਟੈਸਟ ਵਿਚ ਬਿਨਾਂ ਕਿਸੇ ਬਦਲਾਅ ਦੇ ਉਤਰੇਗੀ। ਕੋਚ ਜਸਟਿਨ ਲੈਂਗਰ ਸਥਿਰ ਇਲੈਵਨ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੈ ਅਤੇ ਹਾਲ ਹੀ ਵਿਚ 2 ਮੈਚਾਂ ਟੈਸਟ ਦੀ ਸੀਰੀਜ਼ ਵਿਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਉਸ ਨੂੰ ਟੀਮ ਵਿਚ ਬਦਲਾਅ ਕਰਨ ਦਾ ਕੋਈ ਕਾਰਣ ਨਜ਼ਰ ਨਹੀਂ ਆਉਂਦਾ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਹਾਲਾਂਕਿ ਕਿਹਾ ਹੈ ਕਿ ਮੈਲਬੋਰਨ ਤੇ ਸਿਡਨੀ 'ਚ ਹੋਣ ਵਾਲੇ ਅਗਲੇ 2 ਟੈਸਟ ਦੇ ਲਈ ਟੀਮ 'ਚ ਬਦਲਾਅ ਕੀਤਾ ਜਾ ਸਕਦਾ ਹੈ।
ਟੀਮ ਇਸ ਪ੍ਰਕਾਰ ਹੈ—
ਟਿਮ ਪੇਨ (ਕਪਤਾਨ), ਡੇਵਿਡ ਵਾਰਨਰ, ਜੋ ਬਨਰਸ, ਮਾਰਨਸ ਲਾਬੁਸ਼ੇਨ, ਸਟੀਲ ਸਮਿਥ, ਮੈਥਿਊ ਵੇਡ, ਟ੍ਰੇਵਿਸ ਹੇਡ, ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲਿਯੋਨ ਤੇ ਜੋਸ਼ ਹੇਜਲਵੁਡ।  


author

Gurdeep Singh

Content Editor

Related News